(ਸਤਪਾਲ ਸਿੰਘ ਜੌਹਲ)-ਕੈਨੇਡਾ `ਚ ਕੱਚੇ ਰਹਿ ਰਹੇ ਵਿਦੇਸ਼ੀਆਂ ਨੂੰ ਪੱਕੇ ਕਰਨ ਲਈ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਨਵਾਂ ਪ੍ਰੋਗਰਾਮ ਐਲਾਨੇ ਜਾਣ ਦੀ ਤਿਆਰੀ ਜਾਰੀ ਹੈ ਜਿਸ ਤਹਿਤ ਤਕਰੀਬਨ 5 ਲੱਖ ਲੋਕਾਂ ਨੂੰ ਪੀ.ਆਰ ਮਿਲਣ ਦੀ ਸੰਭਾਵਨਾ ਬਣ ਰਹੀ ਹੈ।
-ਬਰੈਂਪਟਨ `ਚ (ਮੇਫੀਲਡ/ਮਕਵੀਨ) ਲਾਗੇ ਸਥਿਤ ਮਾਈਕਲ ਮਰਫੀ ਪਾਰਕ ਵਿੱਚ ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਵਲੋਂ ਅੱਜ ਦੇਰ ਸ਼ਾਮ ਤੱਕ ਚੱਲੇਗਾ ਅਮਰੀਕ ਸਿੰਘ ਸੰਧੂ ਯਾਦਗਾਰੀ ਮੇਲਾ। ਹੋਰ ਜਾਣਕਾਰੀ ਲਈ ਮਿੰਦਰੀ ਸੰਧੂ ਦਾ ਫੋਨ ਨੰਬਰ 416 557 8889 ਹੈ।
-ਸਤੰਬਰ 2021 `ਚ ਮੀਡੀਆ ਹਸਤੀ ਜੁਗਿੰਦਰ ਸਿੰਘ ਬਾਸੀ ਦੇ ਘਰ ਅੰਦਰ ਗੋਲੀਆਂ ਚੱਲਣ, ਫਰਵਰੀ 2021 ਵਿੱਚ ਦੀਪਕ ਪੁੰਜ ਉਪਰ ਬੀਅਰ ਦੀ ਬੋਤਲ ਨਾਲ਼ ਹਮਲਾ, ਅਤੇ ਅਗਸਤ 2022 `ਚ ਜੋਤੀ ਸਿੰਘ ਮਾਨ ਉਪਰ ਤੇਜਧਾਰ ਹਥਿਆਰਾਂ ਨਾਲ਼ ਜਾਨਲੇਵਾ ਹਮਲੇ ਦੀਆਂ ਵੱਖ-ਵੱਖ ਘਟਨਾਵਾਂ ਦੀ ਪੀਲ ਪੁਲਿਸ ਵਲੋਂ ਜਾਂਚ ਜਾਰੀ। ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋਈ। ਜੋਤੀ ਸਿੰਘ ਮਾਨ ਦਾ ਇਕ ਹੱਥ ਨਕਾਰਾ ਹੋਣ ਦੀ ਖਬਰ ਹੈ।
-ਬਰੈਂਪਟਨ ਵਿੱਚ ਬੀਤੇ ਮਹੀਨੇ ਦੌਰਾਨ ਘਰ 45000 ਡਾਲਰ ਤੱਕ ਸਸਤੇ ਹੋਣ ਦੀ ਖਬਰ। ਵਿਆਜ ਵਧਣ ਕਾਰਨ ਅਜੇ ਜਮੀਨਾਂ ਅਤੇ ਘਰਾਂ ਦੀਆਂ ਕੀਮਤਾਂ ਹੋਰ ਘਟਨਣ ਦਾ ਅਨੁਮਾਨ।
-ਕੈਨੇਡਾ `ਚ ਗਰਮ ਰੁੱਤ ਦਾ ਆਖਰੀ ਲੌਂਗਵੀਕਏਂਡ ਜਾਰੀ। ਸੜਕਾਂ ਉਪਰ ਤੇਜੀਆਂ, ਅਤੇ ਝੀਲਾਂ ਤੇ ਦਰਿਆਵਾਂ ਦੇ ਪਾਣੀਆਂ ਦੀ ਡੂੰਘਾਈ ਤੋਂ ਜਰਾ ਬਚ ਕੇ ਰਹਿਣਾ ਹੈ ਜਰੂਰੀ।