ਇੱਕ ਨਵੀਂ ਰਿਪੋਰਟ ਮੁਤਾਬਿਕ ਓਨਟੇਰੀਓ ਵਿੱਚ 2014 ਤੋਂ 2021 ਦਰਮਿਆਨ ਨੌਜਵਾਨਾਂ ਵਿੱਚ ਓਪਿਓਈਡ ਨਾਲ ਸਬੰਧਤ ਮੌਤਾਂ ਤਿੰਨ ਗੁਣਾ ਹੋ ਗਈਆਂ ਹਨ। ਇਹ ਰਿਪੋਰਟ ਯੂਨੀਟੀ ਹੈਲਥ ਟੋਰਾਂਟੋ ਦੇ ਓਨਟੇਰੀਓ ਡਰੱਗ ਪਾਲਿਸੀ ਰਿਸਰਚ ਨੈਟਵਰਕ ਦੁਆਰਾ ਤਿਆਰ ਕੀਤੀ ਗਈ ਹੈ। ਪ੍ਰੋਜੈਕਟ ਵਿੱਚ 2014 ਤੋਂ 2021 ਤੱਕ 15 ਤੋਂ 24 ਦੇ ਨੌਜਵਾਨਾਂ ਉੱਪਰ ਵਿਸ਼ਲੇਸ਼ਣ ਕੀਤਾ ਗਿਆ।ਮਹਾਂਮਾਰੀ ਦੇ ਪਹਿਲੇ ਸਾਲ ਦੌਰਾਨ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ ਓਪੀਔਡ ਮੌਤਾਂ 169 ਮੌਤਾਂ ਹੋ ਗਈਆਂ, ਜੋ ਇੱਕ ਸਾਲ ਪਹਿਲਾਂ 115 ਸੀ।
ਖੋਜਕਰਤਾਵਾਂ ਨੇ ਪਾਇਆ ਕਿ 25 ਤੋਂ 44 ਸਾਲ ਦੀ ਉਮਰ ਦੇ 48.6 ਬਾਲਗਾਂ ਦੇ ਮੁਕਾਬਲੇ, ਸਿਰਫ 37.1 ਪ੍ਰਤੀਸ਼ਤ ਕਿਸ਼ੋਰ ਅਤੇ ਨੌਜਵਾਨ ਬਾਲਗ ਜਿਨ੍ਹਾਂ ਨੂੰ ਓਪੀਔਡ ਦੀ ਵਰਤੋਂ ਸੰਬੰਧੀ ਵਿਗਾੜ ਸੀ ਅਤੇ ਨਸ਼ਿਆਂ ਕਾਰਨ ਮੌਤ ਹੋ ਗਈ ਸੀ, ਨੂੰ ਵਿਸ਼ਲੇਸ਼ਣ ਦੇ ਪਿਛਲੇ ਸਾਲ ਵਿੱਚ ਕੋਈ ਇਲਾਜ ਨਹੀਂ ਮਿਲਿਆ ਸੀ। ਇਸ ਸਮੇਂ ਦੌਰਾਨ, 752 ਨੌਜਵਾਨਾਂ ਦੀ ਮੌਤ ਹੋ ਗਈ। 711 ਵਿਅਕਤੀ ਹਸਪਤਾਲ ਅਤੇ 5,401 ਐਮਰਜੈਂਸੀ ਵਿਭਾਗ ਵਿੱਚ ਸਨ।
ਅਫ਼ੀਮ ਮਿਲੀਆਂ ਦਵਾਈਆਂ ਨੂੰ ਆਮ ਭਾਸ਼ਾ ਵਿਚ ਓਪਿਓਈਡ (opioid) ਕਿਹਾ ਜਾਂਦਾ ਹੈ। ਇਹਨਾਂ ਦਵਾਈਆਂ ਵਿਚ ਮੁਖ ਰੂਪ ਵਿਚ ਮੌਰਫੀਨ, ਹੈਰੋਇਨ, ਮੈਥਾਡੋਨ, ਫੈਂਟਾਨਿਲ ਅਤੇ ਔਕਸੀਕੋਡੋਨ ਸ਼ਾਮਿਲ ਹਨ। ਆਮ ਤੌਰ ਤੇ ਇਹਨਾਂ ਦਵਾਈਆਂ ਨੂੰ ਦਰਦ ਤੋਂ ਰਾਹਤ ਦੇਣ ਲਈ ਦਿੱਤਾ ਜਾਂਦਾ ਹੈ। ਜੇ ਇਹਨਾਂ ਨੂੰ ਸਹੀ ਤਰੀਕੇ ਅਤੇ ਸਹੀ ਮਿਕਦਾਰ ਵਿਚ ਲਿਆ ਜਾਵੇ ਤਾਂ ਇਹ ਸੁਰੱਖਿਅਤ ਹੁੰਦੀਆਂ ਹਨਪਰ ਬਿਨਾ ਡਾਕਟਰੀ ਨਿਗਰਾਨੀ ਤੋਂ ਇਹਨਾਂ ਦਵਾਈਆਂ ਦੀ ਵਰਤੋਂ ਜਾਂ ਇਹਨਾਂ ਦਵਾਈਆਂ ਦਾ ਬੇਲੋੜਾ ਨਿਰੰਤਰ ਇਸਤੇਮਾਲ ਇਹਨਾਂ ਉੱਤੇ ਨਿਰਭਰਤਾ ਵਧਾ ਦਿੰਦਾ ਹੈ। ਜਿਸ ਕਰਕੇ ਇਹਨਾਂ ਦਵਾਈਆਂ ਦੇ ਨਸ਼ੇ ਦਾ ਝੱਸ ਪੈ ਜਾਂਦਾ ਹੈ ਜਿਸਦੇ ਸਿਹਤ ਉੱਤੇ ਗੰਭੀਰ ਅਸਰ ਪੈ ਸਕਦੇ ਹਨ।