ਨਵੀਂ ਦਿੱਲੀ: ਪੀਐਮ ਮੋਦੀ ਅੱਜ ਅਮਰੀਕਾ ਦੌਰੇ ਲਈ ਰਵਾਨਾ ਹੋਏ।ਤੇ 24 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਵਾਸ਼ਿੰਗਟਨ ਵਿੱਚ ਹੋਵੇਗੀ। ਦੱਸ ਦਈਏ ਕਿ ,ਜੋਅ ਬਾਇਡੇਨ ਦੇ ਜਨਵਰੀ 2021 ‘ਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨਗੇ।
ਪੀਐਮ ਮੋਦੀ ਅੱਜ ਰਾਤ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਪਹੁੰਚਣਗੇ।
ਕਿਉ ਖਾਸ ਹੈ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ?
1. ਕੋਰੋਨਾ ਕਾਲ ‘ਚ ਪਹਿਲਾ ਅਮਰੀਕਾ ਦੌਰਾ
2. ਬਾਇਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਭਾਰਤ ਦੇ ਪ੍ਰਧਾਨ ਮੰਤਰੀ ਨਾਲ
3. ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਮੀਟਿੰਗ
4. ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਦੇ ਬਾਅਦ ਪਹਿਲੀ ਮੁਲਾਕਾਤ
5. ਪਾਕਿਸਤਾਨ ਤੇ ਚੀਨ ਦੇ ਸੰਬੰਧ ‘ਚ ਗੱਲਬਾਤ
ਹੇਠ ਲਿਖੇ ਮੁੱਦਿਆਂ ਉੱਤੇ ਚਰਚਾ ਹੋ ਸਕਦੀ ਹੈ
ਇਸ ਦੌਰਾਨ ਪੀਐਮ ਮੋਦੀ ਤੇ ਜੋਅ ਬਾਇਡਨ ਵਿਚਕਾਰ ਵਪਾਰ ਦੇ ਮੁੱਦੇ ਤੇ ਗੱਲਬਾਤ ਹੋਵੇਗੀ। ਇਸ ਦੇ ਨਾਲ ਹੀ ਸਰਹੱਦ ਪਾਰ ਅੱਤਵਾਦ ਤੇ ਵੀ ਗੱਲਬਾਤ ਹੋਵੇਗੀ। ਤੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਦੋਵਾਂ ਦੇਸ਼ਾ ਦੇ ਨੇਤਾਵਾਂ ਵਿਚਾਲੇ ਗੱਲਬਾਤ ਵੀ ਹੋ ਸਕਦੀ ਹੈ।
ਇਸ ਮੁਲਾਕਾਤ ਦੌਰਾਨ ਪੀਐਮ ਮੋਦੀ ਦੁਨੀਆ ‘ਚ ਫੈਲ ਰਹੇ ਅੱਤਵਾਦੀ ਨੈਟਵਰਕ ਬਾਰੇ ਗੱਲ ਕਰਨਗੇ ਤੇ ਇਸ ਕਾਰਨ ਹੋਣ ਵਾਲੇ ਖਤਰਿਆਂ ਬਾਰੇ ਵੀ ਗੱਲ ਕਰਨਗੇ ਤੇ ਇਸ ਮੀਟਿੰਗ ‘ਚ ਭਾਰਤ ਅਤੇ ਅਮਰੀਕਾ ਦੇ ਵਿੱਚ ਸੁਰੱਖਿਆ ਅਤੇ ਸਹਿਯੋਗ ਦੇ ਬਾਰੇ ਵੀ ਗੱਲਬਾਤ ਹੋਵੇਗੀ। ਪੀਐਮ ਮੋਦੀ ਨਾਲ ਇਸ ਮੀਟਿੰਗ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਐਨਐਸਏ ਅਜੀਤ ਡੋਭਾਲ ਤੋਂ ਇਲਾਵਾ ਵਿਦੇਸ਼ ਸਕੱਤਰ ਸ਼ਿੰਗਲਾ ਵੀ ਮੌਜੂਦ ਹੋਣਗੇ।