ਫਿਲੌਰ – ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦੇ ਹੀ ਕੀਤੇ ਗਏ ਪਹਿਲੇ ਐਲਾਨ ‘ਚ ਕਿਹਾ ਸੀ ਕਿ ਸੂਬੇ ‘ਚ ਰੇਤ ਸਰਕਾਰੀ ਰੇਟ ਤੇ ਮਿਲੇਗੀ, ਤੇ ਉਹਨਾ ਨੇ ਆਪਣਾ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਅਜਿਹਾ ਪੂਰੇ 20 ਸਾਲਾਂ ਬਾਅਦ ਹੋਇਆ ਹੈ।ਕਿਉਕਿ ਪਿਛਲੀਆਂ 3 ਸਰਕਾਰਾਂ ਦੇ ਕਾਰਜਕਾਲ ਦੌਰਾਨ ਰੇਤ ਦਾ ਭਾਅ ਲਗਾਤਾਰ ਵਧ ਰਿਹਾ ਸੀ।
ਦੱਸ ਦਈਏ ਕਿ ਪਹਿਲਾਂ ਜਦੋਂ ਦਰਿਆ ਵਿੱਚੋ ਰੇਤਾ ਕੱਢਿਆ ਜਾਂਦਾ ਸੀ, ਉਸ ਦਾ ਰੇਟ ਠੇਕੇਦਾਰ ਵੱਲੋਂ ਆਪਣੀ ਮਨ- ਮਰਜ਼ੀ ਅਨੁਸਾਰ ਤੈਅ ਕੀਤਾ ਹੋਇਆ ਸੀ। ਜੋ ਕਿ 100 ਫੁੱਟ ਰੇਤ ਦਾ 1800 ਰੁਪਏ ਲੈਂਦੇ ਸਨ, ਭਾਵ ਕਿ ਹਜ਼ਾਰ ਫੁੱਟ ਦਾ ਇਕ ਟਿੱਪਰ 18 ਹਜ਼ਾਰ ਰੁਪਏ ਵਿਚ ਦਰਿਆ ਵਿੱਚੋਂ ਨਿਕਲਦਾ ਸੀ।ਤੇ ਆਪਣੀ ਜ਼ਮੀਨ ਵਿੱਚੋ ਕੱਢਣ ਦਾ ਕਿਸਾਨ 700 ਰੁਪਏ ਲੈਂਦਾ ਸੀ, ਤੇਲ ਦਾ ਖਰਚ ਮਿਲਾ ਕੇ ਕੁੱਲ 23000 ‘ਚ ਇਕ ਟਿੱਪਰ ਪੈਂਦਾ ਸੀ, ਜੋ ਕਿ ਗਾਹਕਾ ਨੂੰ ਬਾਜ਼ਾਰ ‘ਚ 30 ਹਜ਼ਾਰ ਰੁਪਏ ਦਾ ਮਿਲਦਾ ਸੀ। ਪਰ, ਹੁਣ ਸਰਕਾਰੀ ਰੇਟ ਮੁਤਾਬਕ ਉਹੀ ਟਿੱਪਰ ਗਾਹਕ ਨੂੰ 8000 ਰੁਪਏ ਵਿਚ ਮਿਲੇਗਾ, ਆਮ ਵਿਅਕਤੀ ਲਈ ਇਹ ਇੱਕ ਵੱਡੀ ਰਾਹਤ ਸਾਬਤ ਹੋਵੇਗੀ।