ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰੇ ਤੇ ਹਨ।ਤੇ ਅੱਜ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਮਿਲਣ ਗਏ। ਪੀਐਮ ਮੋਦੀ ਤੇ ਬਾਇਡਨ ਦੇ ‘ਚ ਕਰੋਨਾ ਯੁੱਗ ‘ਚ ਇਹ ਪਹਿਲੀ ਆਹਮੋ-ਸਾਹਮਣੇ ਮੀਟਿੰਗ ਹੋਵੇਗੀ। ਇਸ ਕਾਰਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਟਵੀਟ ਕੀਤਾ ਕਿ ਜਦੋਂ ਅੱਜ ਅਮਰੀਕਾ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਦੇ ਹਨ ਤਾਂ ਕਿਸਾਨਾਂ ਦੀ ਸਮੱਸਿਆ ਵੱਲ ਧਿਆਨ ਜਰੂਰ ਦਿਓ।
ਦੱਸ ਦਈਏ ਕਿ ਰਾਕੇਸ਼ ਟਿਕੈਤ ਨੇ ਲਿਿਖਆ ਹੈ ਕਿ ਅਸੀਂ ਭਾਰਤੀ ਕਿਸਾਨ ਲੰਬੇ ਸਮੇ ਤੋ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ ਜੋ ਕਿ ਪੀਐਮ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਹਨ।ਤੇ ਇਸ ਵਿਰੋਧ ਦੇ 11 ਮਹੀਨਿਆਂ ਦੌਰਾਨ 700 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਤੁਹਾਨੂੰ ਇਹ ਕਾਲੇ ਕਾਨੂੰਨ ਤੋਂ ਸਾਨੂੰ ਬਚਾਉਣਾ ਚਾਹੀਦਾ ਹੈ।