ਅੱਜ ਸਵੇਰੇ ਥਾਈਲੈਂਡ ਦੇ ਇੱਕ ਨਾਈਟ ਕਲੱਬ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਮੇਜਰ ਜਨਰਲ ਆਫ ਪੁਲਿਸ ਅਤਾਸਿਤ ਕਿਚਾਹਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸਵਾਂਗ ਰੋਜ਼ਾਨਾ ਥੰਮਾਸਥਾਨ ਫਾਊਂਡੇਸ਼ਨ ਦੇ ਇੱਕ ਬਚਾਅ ਕਰਮਚਾਰੀ ਵਿਸਾਰੂਤ ਪੇਟਚਾਰਟ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ 1.00 ਵਜੇ ਨਾਈਟ ਕਲੱਬ ਵਿੱਚ ਲੱਗੀ। ਇਸ ਘਟਨਾ ਵਿੱਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 18 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲੈ ਗਈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਰਹੀ ਵੀਡੀਓ ਫੁਟੇਜ ਵਿਚ ਲੋਕ ਸੁਰੱਖਿਆ ਲਈ ਭੱਜਦੇ ਅਤੇ ਚੀਕਦੇ ਹੋਏ ਦਿਖਾਈ ਦਿੱਤੇ।