ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਘਟਨਾ ਮੁਤਾਬਕ ਜਹਾਜ਼ ਨੂੰ ਉਡਾ ਰਿਹਾ ਪਾਇਲਟ 30,000 ਫੁੱਟ ਉਚਾਈ ਉਤੇ ਅਚਾਨਕ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਕੋ-ਪਾਇਲਟ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਏਅਰਲਾਈਨਸ ਨੇ ਇਸ ਨੂੰ ਮੈਡੀਕਲ ਐਮਰਜੰਸੀ ਦਾ ਨਾਂਅ ਦਿੱਤਾ ਅਤੇ ਇਸ ਲਈ ਯਾਤਰੀਆਂ ਤੋਂ ਮੁਆਫੀ ਮੰਗੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ਰਾਹੀਂ ਯਾਤਰਾ ਕਰਦੇ ਇੱਕ ਯਾਤਰੀ ਨੇ ਦੱਸਿਆ ਕਿ ਉਡਾਣ ਤੋਂ ਪਹਿਲਾਂ ਹੀ ਉਸ ਨੂੰ ਠੀਕ ਨਹੀਂ ਲੱਗਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਯਾਤਰਾ ਕਰਦੇ ਬਹੁਤੇ ਲੋਕ ਤੁਰਕੀ ਵਿੱਚ ਛੁੱਟੀ ਮਨਾਉਣ ਚੱਲੇ ਸਨ। ਜਹਾਜ਼ ਨੇ ਪਹਿਲਾਂ ਹੀ ਅੱਠ ਘੰਟੇ ਲੇਟ ਉਡਾਣ ਭਰੀ ਸੀ। ਇਸੇ ਕਾਰਨ ਏਅਰਲਾਈਨਜ਼ ਨੇ ਫਲਾਈਟ ਵਿੱਚ ਸਾਰੇ ਯਾਤਰੀਆਂ ਨੂੰ 15 ਯੂਰੋ ਦਾ ਵਾਊਚਰ ਅਤੇ ਫਰੀ ਖਾਣਾ ਦਿੱਤਾ ਸੀ।