(ਸਤਪਾਲ ਸਿੰਘ ਜੌਹਲ)- ਕੈਨੇਡੀਅਨ ਸੈਂਟਰ ਆਨ ਸਬਸਟਾਂਸ ਯੂਜ਼ ਐਂਡ ਐਡਿਕਸ਼ਨ ਦੀ ਇਕ ਤਾਜਾ ਰਿਪੋਰਟ ਅਨੁਸਾਰ ਸ਼ਰਾਬ ਦੀ ਥੋੜ੍ਹੀ ਮਾਤਰਾ ਦਾ ਵੀ ਸਰੀਰ ਦੇ ਅੰਦਰੂਨੀ ਅੰਗਾਂ ਦਾ ਨੁਕਸਾਨ ਹੁੰਦਾ ਹੈ। ਇਸ ਨਾਲ਼ ਜਿਗਰ ਗਲ਼ਦਾ ਰਹਿੰਦਾ ਹੈ, ਕਈ (ਲੱਗਭੱਗ 7) ਪ੍ਰਕਾਰ ਦੇ ਕੈਂਸਰ ਵਿਕਸਤ ਹੁੰਦੇ ਹਨ ਅਤੇ ਦਿਲ ਦੇ ਰੋਗ ਪਨਪਣ ਲੱਗਦੇ ਹਨ।
ਭਾਵੇਂ ਕਿ ਇਹ ਰੋਗ ਇਕਦਮ ਪ੍ਰਗਟ ਨਾ ਹੁੰਦੇ ਹੋਣ ਕਰਕੇ ਸ਼ਰਾਬ ਪੀਣ ਵਾਲੇ ਵਿਅਕਤੀਆਂ ਨੂੰ ਜਾਪਦਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ ਪਰ ਆਖਿਰ ਜਦੋਂ ਲਗਾਤਾਰ ਕਈ ਸਾਲਾਂ ਤੱਕ ਸ਼ਰਾਬ ਪੀਂਦੇ ਰਹਿਣ ਨਾਲ਼ ਅੰਦਰੂਨੀ ਅੰਗ ਜਵਾਬ ਦੇ ਦਿੰਦੇ ਹਨ ਤਾਂ ਸਰੀਰ ਦੀ ਬੱਸ ਹੋ ਜਾਂਦੀ ਹੈ। ਇਹ ਵੀ ਕਿ ਸ਼ਰਾਬ ਉਹ ਜ਼ਹਿਰ ਹੈ ਜੋ ਸਰੀਰ ਨੂੰ ਇਕਦਮ ਨਹੀਂ ਸਗੋਂ ਹੌਲੀ ਹੌਲੀ ਖਤਮ ਕਰਦੀ ਹੈ। ਰਿਪੋਰਟ ਵਿੱਚ ਦਰਜ ਹੈ ਕਿ ਸ਼ਰਾਬ ਨਾਲ਼ ਆਦਮੀਆਂ ਦੇ ਮੁਕਾਬਲੇ ਔਰਤਾਂ ਦਾ ਸਰੀਰ ਅੰਦਰੋਂ ਕਿਤੇ ਵੱਧ ਤੇਜੀ ਨਾਲ਼ ਗਲ਼ਦਾ (ਖਤਮ ਹੁੰਦਾ) ਹੈ। ਮੰਨਣ ਦੀ ਕ੍ਰਿਪਾ ਕਰਨਾ ਜਰੂਰੀ।