ਮਿਸਿਸਿਪੀ ਦੇ ਟੁਪੇਲੋ ਦੇ ਉੱਪਰ ਚੱਕਰ ਲੱਗਾ ਰਹੇ ਇਕ ਛੋਟੇ ਜਹਾਜ਼ ਦੇ ਪਾਇਲਟ ਨੇ ਸ਼ਨੀਵਾਰ ਸਵੇਰੇ ਜਹਾਜ਼ ਨੂੰ ਵਾਲਮਾਰਟ ਸਟੋਰ ਨਾਲ ਟਕਰਾਉਣ ਦੀ ਧਮਕੀ ਦਿੱਤੀ। ਟੁਪੇਲੋ ਪੁਲਸ ਵਿਭਾਗ ਨੇ ਕਿਹਾ ਕਿ ਵਾਲਮਾਰਟ ਅਤੇ ਨੇੜੇ ਦੇ ਇਕ ਸਟੋਰ ਨੂੰ ਖਾਲ੍ਹੀ ਕਰਵਾ ਦਿੱਤਾ ਗਿਆ ਹੈ।
ਜਹਾਜ਼ ਨੇ ਲਗਭਗ 5 ਵਜੇ ਦੇ ਕਰੀਬ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਤਿੰਨ ਘੰਟਿਆਂ ਤੋਂ ਜ਼ਿਆਦਾ ਸਮੇਂ ਬਾਅਦ ਵੀ ਹਵਾ ‘ਚ ਹੀ ਰਿਹਾ। ਪੁਲਸ ਨੇ ਕਿਹਾ ਕਿ ਉਸ ਨੇ ਸਿੱਧੇ ਪਾਇਲਟ ਨਾਲ ਸੰਪਰਕ ਕੀਤਾ ਹੈ। ਇਸ ਨੇ ਕਿਹਾ ਕਿ ਨਾਗਰਿਕਾਂ ਨੂੰ ਉਸ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਹਵਾਈ ਜਹਾਜ਼ ਨਾਲ ਖਤਰੇ ਦਾ ਖੇਤਰ ਟੁਪੇਲੋ ਤੋਂ ਵੀ ਬਹੁਤ ਵੱਡਾ ਹੈ।
ਤਾਜਾ ਅਪਡੇਤ ਅਨੁਸਾਰ, ਹਾਈਜੈਕ ਹੋਏ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਗਈ ਹੈ, ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਾਇਲਟ ਨੇ 9 ਸੀਟਾਂ ਵਾਲੇ ਜਹਾਜ਼ ਨੂੰ ਹਾਈਜੈਕ ਕਰ ਲਿਆ ਅਤੇ ਟੁਪੇਲੋ ਏਅਰਪੋਰਟ ਤੋਂ ਉਡਾਣ ਭਰੀ। ਇਸ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਸ਼ਹਿਰ ਦੇ ਉੱਪਰ ਹੀ ਜਹਾਜ਼ ਨੂੰ ਘੁਮਾਉਂਦਾ ਰਿਹਾ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਹੈ।