ਮਾਈਗ੍ਰੇਨ ਇੱਕ ਅਜਿਹੀ ਸਮੱਸਿਆ ਹੈ ਜਿਸ ਕਾਰਨ ਸਿਰ ਦੇ ਇੱਕ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਆਪਣੀ ਮਰਜ਼ੀ ਨਾਲ ਕੋਈ ਵੀ ਪੇਨ ਕਿਲਰ ਲੈਣ ਦੀ ਥਾਂ ਡਾਕਟਰੀ ਜਾਂਚ ਕਰਵਾਓ। ਨਹੀਂ ਤਾਂ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਵੀ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਮਾਈਗ੍ਰੇਨ ਦੇ ਘਰੇਲੂ ਉਪਾਅ:
1. ਨਿੰਬੂ ਦਾ ਛਿਲਕਾ
ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ ‘ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
2.ਦੇਸੀ ਘਿਓ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿਚ ਪਾਓ। ਇਸ ਨਾਲ ਤੁਹਾਨੂੰ ਇਸ ਦੇ ਦਰਦ ਤੋਂ ਰਾਹਤ ਮਿਲੇਗੀ।
3.ਖੀਰਾ
ਖੀਰੇ ਦੇ ਪੀਸ ਨੂੰ ਸਿਰ ‘ਤੇ ਰਗੜੋ ਜਾਂ ਫਿਰ ਇਸ ਨੂੰ ਸੁੰਘ ਲਓ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਆਰਾਮ ਮਿਲੇਗਾ।
4. ਲੌਂਗ ਦਾ ਪਾਊਡਰ
ਜੇਕਰ ਸਿਰ ਵਿਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ।
5. ਪਾਲਕ ਅਤੇ ਗਾਜਰ ਦਾ ਜੂਸ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿਚ ਗਾਇਬ ਹੋ ਜਾਵੇਗਾ।
6.ਅਦਰਕ
1 ਚਮਚਾ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ ‘ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿਚ ਸੇਵਨ ਮਾਈਗ੍ਰੇਨ ਵਿਚ ਰਾਹਤ ਦਵਾਉਂਦਾ ਹੈ।
7. ਸੇਬ
ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫੀ ਅਸਰਦਾਰ ਤਰੀਕਾ ਹੈ।