ਲੰਡਨ ਦੇ ਇੱਕ ਤਾਬੂਤ ਵਿਚ ਮਹਾਰਾਣੀ ਐਲਿਜ਼ਾਬੇਥ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ ਅਤੇ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਹੈ। ਭਾਰਤੀ ਭਾਈਚਾਰੇ ਸਮੇਤ ਹਜ਼ਾਰਾਂ ਲੋਕ ਇਥੇ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਆ-ਜਾ ਰਹੇ ਹਨ। ਮਹਾਰਾਣੀ ਦੀ ਇਕ ਝਲਕ ਪਾਉਣ ਲਈ ਸ਼ੋਕ ਵਿਚ ਡੁੱਬੇ ਲੋਕਾਂ ਦੀ ਲਾਈਨ 5 ਮੀਲ ਯਾਨੀ 8 ਕਿਲੋਮੀਟਰ ਲੰਬੀ ਹੋ ਚੁੱਕੀ ਹੈ। ਲਾਈਨ ਪਾਰਲੀਮੈਂਟ ਤੋਂ ਦੱਖਣੀ ਲੰਡਨ ਸਥਿਤ ਸਾਊਥਵਾਰਕ ਪਾਰਕ ਤੱਕ ਅਤੇ ਫਿਰ ਪਾਰਕ ਦੇ ਆਲੇ-ਦੁਆਲੇ ਚਾਰੇ ਪਾਸੇ ਘੁੰਮਣ ਵਾਲੀ ਸਥਿਤੀ ‘ਤੇ ਪਹੁੰਚ ਗਈ ਹੈ।
ਇਨ੍ਹਾਂ ਵਿਚ ਬੱਚਿਆਂ ਤੋਂ ਲੈ ਕੇ ਜਵਾਨ ਅਤੇ ਬਜ਼ੁਰਗ ਤੱਕ ਸ਼ਾਮਲ ਹਨ। ਕੁਝ ਲੋਕ ਤਾਂ ਵ੍ਹੀਲਚੇਅਰ ’ਤੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਬ੍ਰਿਟਿਸ਼ ਭਾਰਤੀ ਕਾਰੋਬਾਰੀ ਅਤੇ ਕੋਬਰਾ ਬੀਅਰ ਦੇ ਸੰਸਥਾਪਕ ਲਾਰਡ ਕਰਨ ਬਿਲਿਮੋਰੀਆ ਨੇ ਕਿਹਾ ,” ਅਸੀਂ ਅਤੇ ਪੂਰੀ ਦੁਨੀਆ ਮਹਾਰਾਣੀ ਨਾਲ ਬਹੁਤ ਪਿਆਰ ਕਰਦੀ ਸੀ, ਅਸੀਂ ਸ਼ੋਕ ਵਿਚ ਹਾਂ।”