(ਸਤਪਾਲ ਸਿੰਘ ਜੌਹਲ) -ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਸ਼ੱਕੀ ਕਾਤਲ Salgado ਨੂੰ ਉਸ ਦੇ ਆਪਣੇ ਪਰਿਵਾਰ ਨੇ ਪੁਲਿਸ ਦੇ ਹਵਾਲੇ ਕਰਵਾਇਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਜੀਅ ਦੋਸ਼ੀ ਹੈ। ਮੰਨੋ, ਤੇ ਭਾਵੇਂ ਨਾ ਮੰਨੋ, ਟੱਬਰਾਂ ਵਲੋਂ ਦੋਸ਼ੀਆਂ ਦੀਆਂ ਜਮਾਨਤਾਂ, ਅਤੇ ਮੁਲਾਕਾਤਾਂ ਕਰਨ ਵਾਸਤੇ ਭੱਜੇ ਫਿਰਨ ਨਾਲ਼ ਮੁਜਰਿਮਾਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ ਤੇ ਸਿੱਟੇ ਵਜੋਂ ਨਾ ਉਹ ਆਪ ਸੁਧਰਦੇ/ਸੁਧਰਦੀਆਂ ਹਨ ਤੇ ਨਾ ਸਮਾਜ ਨੂੰ ਟਿਕਣ ਦਿਆ ਕਰਦੇ/ਕਰਦੀਆਂ ਹਨ। ਇਹ ਵੀ ਕਿ ਆਪਣੇ ਦੋਸ਼ੀ ਜੀਆਂ ਦਾ ਪੱਖ ਪੂਰਨ ਵਾਲ਼ੇ ਟੱਬਰ, ਮੁਜਰਿਮ ਦੇ ਜੁਰਮ ਦਾ ਸ਼ਿਕਾਰ ਹੋਏ ਮਜਲੂਮ ਵਿਅਕਤੀਆਂ ਦੇ ਜਖਮਾਂ ਉਪਰ ਲੂਣ ਭੁੱਕਣ ਦਾ ਕੰਮ ਕਰਦੇ ਹਨ, ਅਤੇ ਵੱਧਦੇ ਜਾ ਰਹੇ ਇਸ ਵਰਤਾਰੇ ਨੂੰ ਬੰਦ ਕਰਨਾ ਸਮੇਂ ਦੀ ਲੋੜ ਹੈ।