ਰਿਸ਼ੀ ਸੁਨਕ ਦੇ ਸਹੁਰੇ ਨਰਾਇਣ ਮੂਰਤੀ ਨੇ ਆਪਣੇ ਜਵਾਈ ਦੇ ਪ੍ਰਧਾਨ ਮੰਤਰੀ ਬਣਨ ‘ਤੇ ਖੁਸ਼ੀ ਜਤਾਈ ਹੈ। ਨਰਾਇਣ ਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਨਕ ‘ਤੇ ਮਾਣ ਹੈ ਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਮੂਰਤੀ ਨੇ ਅੱਗੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੁਨਕ ਦੇਸ਼ ਦੇ ਲੋਕਾਂ ਲਈ ਬਿਹਤਰ ਕੰਮ ਕਰਨਗੇ। ਰਿਸ਼ੀ ਸੁਨਕ ਨੂੰ ਲੈ ਕੇ ਭਾਰਤ ‘ਚ ਵੀ ਖੁਸ਼ੀ ਦੀ ਲਹਿਰ ਹੈ। PM ਮੋਦੀ ਨੇ ਟਵੀਟ ਕਰ ਕੇ ਸੁਨਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸੁਨਕ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
ਰਿਸ਼ੀ ਸੁਨਕ ਨੇ ਇਤਿਹਾਸ ਰਚਿਆ, ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ
ਦੀਵਾਲੀ ਮੌਕੇ ਭਾਰਤ ਵਾਸੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਹੁਣ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਬਰਤਾਨੀਆ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਸੱਤਾ ਸੰਘਰਸ਼ ਦੀ ਸਮਾਪਤੀ ਦਾ ਪਤਾ ਲੱਗਦਿਆਂ ਹੀ ਸੁਨਕ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲਿਜ਼ ਟਰਸ ਦੇ ਅਸਤੀਫੇ ਤੋਂ ਬਾਅਦ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣਨ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ।
ਹਾਲਾਂਕਿ ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਦੀ ਕੈਬਨਿਟ ‘ਚ ਕਈ ਏਸ਼ੀਆਈ ਸਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਦੇਸ਼ੀ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਬ੍ਰਿਟਿਸ਼ ਫਿਊਚਰ ਥਿੰਕਟੈਂਕ ਦੇ ਸੁੰਦਰ ਕਟਵਾਲ ਨੇ ਦੱਸਿਆ ਕਿ, “ਇਹ ਇੱਕ ਇਤਿਹਾਸਕ ਪਲ ਹੈ ਜੋ ਇੱਕ ਜਾਂ ਦੋ ਦਹਾਕੇ ਪਹਿਲਾਂ ਇਹ ਅਸੰਭਵ ਸੀ।” ਉਨ੍ਹਾਂ ਮੁਤਾਬਕ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਰਤਾਨੀਆ ਦਾ ਸਰਵਉੱਚ ਦਫ਼ਤਰ ਹੁਣ ਹਰ ਧਰਮ ਅਤੇ ਨਸਲ ਲਈ ਖੁੱਲ੍ਹਾ ਹੈ। ਸੁਨਕ ਦਾ ਪ੍ਰਧਾਨ ਮੰਤਰੀ ਬਣਨਾ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਬ੍ਰਿਟਿਸ਼-ਏਸ਼ੀਅਨ ਲੋਕਾਂ ਲਈ ਮਾਣ ਦੀ ਭਾਵਨਾ ਲਿਆਵੇਗਾ ਅਤੇ ਉਨ੍ਹਾਂ ਲਈ ਪ੍ਰੇਰਨਾ ਸਰੋਤ ਬਣੇਗਾ।