ਸੁੰਦਰ ਅਤੇ ਆਕਰਸ਼ਕ ਵਾਲ ਸਭ ਦੀ ਖ਼ੂਬਸੂਰਤੀ ਨੂੰ ਵਧਾ ਦਿੰਦੇ ਹਨ, ਚਾਹੇ ਉਹ ਇਸਤਰੀ ਹੋਵੇ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਤੁਹਾਡੇ ਵਾਲ ਚਿੱਟੇ ਹੋ ਗਏ ਹਨ ਜਾਂ ਝੜ ਰਹੇ ਹਨ ਤਾਂ ਸੁੰਦਰਤਾ ਵਿਚ ਕੁਝ ਅਧੂਰਾ ਜਿਹਾ ਲੱਗਦਾ ਹੈ।ਵਾਲ ਝੜਨਾ ਇਕ ਕੁਦਰਤੀ ਅਤੇ ਆਮ ਘਟਨਾ ਮੰਨਿਆ ਜਾਂਦਾ ਹੈ। ਪਰ ਜੇਕਰ ਤੁਹਾਡੇ ਵਾਲ ਜ਼ਿਆਦਾ ਝੜ ਰਹੇ ਹਨ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਇਹਨਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ। ਇਸੇ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ:
1.ਸਹੀ ਪ੍ਰੋਡਕਟ ਦੀ ਵਰਤੋਂ
ਆਪਣੇ ਵਾਲਾਂ ਲਈ ਸਹੀ ਪ੍ਰੋਡਕਟ ਦੀ ਵਰਤੋਂ ਕਰੋ। ਤੁਹਾਡੇ ਲਈ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਵਾਲਾਂ ਲਈ ਕਿਹੜਾ ਪ੍ਰੋਡਕਟ ਸਹੀ ਹੈ। ਜੇ ਇਸ ਵਾਰ ਤੁਹਾਡੇ ਵਰਤੇ ਪ੍ਰੋਡਕਟ ਨਾਲ ਤੁਹਾਡੇ ਵਾਲਾਂ ਨੂੰ ਲਾਭ ਨਹੀਂ ਮਿਲ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਹੁਣ ਬਦਲਣ ਦਾ ਫੈਸਲਾ ਕਰੋ।
2. ਖਾਣ-ਪੀਣ ਦਾ ਧਿਆਨ
ਚੰਗਾ ਭੋਜਨ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਂਡੇ, ਸੋਇਆਬੀਨ, ਨੱਟਸ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਣਗੇ।
3. ਮੁਲੇਠੀ ਦੀ ਜੜ
ਮੁਲੇਠੀ ਦੀ ਜੜ ਅਜਿਹੀ ਜੜੀ ਬੂਟੀ ਦਾ ਕੰਮ ਕਰਦੀ ਹੈ ਜੋ ਕਿ ਵਾਲਾਂ ਦੇ ਝੜਨ ਤੋਂ ਰੋਕ ਲੱਗਾ ਕੇ ਵਾਲਾਂ ਨੂੰ ਸੁੰਦਰ ਬਣਾਉਂਦੀ ਹੈ। ਇਹ ਸਿਰ ਤੇ ਹੋਣ ਵਾਲੀ ਜਲਨ ਨੂੰ ਵੀ ਦੂਰ ਕਰਦੀ ਹੈ ਤੇ ਠੰਡਕ ਦਿੰਦੀ ਹੈ।
4. ਆਂਵਲਾ
ਆਂਵਲਾ ਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਕਿਵੇਂ ਵਰਤ ਸਕਦੇ ਹਾਂ? ਵਾਲਾਂ ਦੇ ਝੜਨ ਦਾ ਇਕ ਮੁੱਖ ਕਾਰਣ ਹੈ ਵਿਟਾਮਿਨ ਸੀ (Vitamin C ) ਦੀ ਘਾਟ। ਆਂਵਲਾ ਦੇ ਵਿੱਚ ਵਿਟਾਮਿਨ ਸੀ(vitamin c) ਬਹੁਤ ਜਿਆਦਾ ਹੁੰਦਾ ਹੈ ਜਿਸ ਕਰਕੇ ਸਿਰ ਦੇ ਤਾਲੂ ਨੂੰ ਤੰਦਰੁਸਤ (healthy) ਰੱਖ ਵਾਲਾਂ ਨੂੰ ਵੱਧਣ ਵਿੱਚ ਮੱਦਦ ਕਰਦਾ ਹੈ।
5. ਹੈਲਥੀ ਰੁਟੀਨ ਦਾ ਪਾਲਣ ਕਰੋ
-ਦਿਨ ‘ਚ ਇਕ ਵਾਰ ਤੇਲ ਨਾਲ ਮਾਲਸ਼ ਕਰੋ।
– ਰੋਜ਼ ਵਾਲਾਂ ਨੂੰ ਨਾ ਧੋਵੋ।
-ਵਾਲਾਂ ਨੂੰ ਕੁਦਰਤੀ ਤੌਰ ‘ਤੇ ਸੁਖਾਵੋ। ਹੇਅਰ ਡ੍ਰਾਇਅਰ ਦੀ ਵਰਤੋਂ ਨਾ ਕਰੋ।
– ਗਿਲੇ ਵਾਲਾਂ ਨੂੰ ਕੰਘੀ ਨਾ ਕਰੋ।
6. ਪਿਆਜ਼
ਗੰਧਕ ਜ਼ਿਆਦਾ ਪਿਆਜ਼ ਵਿੱਚ ਮਿਲਦੀ ਹੈ. ਇਸ ਦੀ ਵਰਤੋਂ HairLoss ਨੂੰ ਰੋਕ ਸਕਦੀ ਹੈ. ਪਹਿਲਾਂ ਇਸਨੂੰ ਵਰਤਣ ਲਈ, ਪਿਆਜ਼ ਕੱਟੋ ਅਤੇ ਇਸ ਨੂੰ ਟੁਕੜਿਆਂ ਵਿੱਚ ਕੱਟੋ. ਉਸ ਤੋਂ ਬਾਅਦ ਉਸ ਨੂੰ ਮਿਕਸੀ ਵਿਚ ਪਾ ਕੇ ਇਸਦਾ ਜੂਸ ਕਢ ਲਓ. ਪਿਆਜ਼ ਦੇ ਜੂਸ ਵਿੱਚ ਥੋੜਾ ਜੇਹਾ ਨਾਰੀਅਲ ਦਾ ਤੇਲ ਪਾਓ ਅਤੇ ਇਸਨੂੰ ਉਹਨਾਂ ਥਾਵਾਂ ਤੇ ਲਾਓ ਜਿੱਥੇ ਵਾਲ ਝੜ ਰਹੇ ਹੋਣ. ਇਸ ਤੋਂ ਇਲਾਵਾ, ਤੁਸੀਂ ਪੂਰੇ ਸਿਰ ਵਿੱਚ ਵਾਲਾਂ ਦੀਆਂ ਜੜ੍ਹਾਂ ਚ ਲਾ ਸਕਦੇ ਹੋ. 30 ਮਿੰਟ ਬਾਅਦ ਸਿਰ ਧੋ ਲਵੋ।