ਅਮਰੀਕਾ ਵਿੱਚ ਬਿਡੇਨ ਪ੍ਰਸ਼ਾਸਨ ਨੇ ਭਾਰਤੀ ਉਪ ਮਹਾਂਦੀਪ ਵਿੱਚ ਅਲ-ਕਾਇਦਾ ਦੇ ਦੋ ਨੇਤਾਵਾਂ ਅਤੇ ਅਫਗਾਨਿਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅੰਦੋਲਨ ਦੇ ਦੋ ਨੇਤਾਵਾਂ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਲਿੰਕਨ ਨੇ ਬੀਤੇ ਦਿਨ ਆਪਣੇ ਬਿਆਨ ਵਿੱਚ ਕਿਹਾ ਕਿ ‘ਕੱਲ੍ਹ ਵਿਦੇਸ਼ ਵਿਭਾਗ ਨੇ ਦੋ AQIS ਅਤੇ ਦੋ TTP ਨੇਤਾਵਾਂ ਨੂੰ ਉਨ੍ਹਾਂ ਦੇ ਸਮੂਹਾਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਚਾਰ ਵਿਅਕਤੀ ਓਸਾਮਾ ਮਹਿਮੂਦ, ਆਤਿਫ ਯਾਹੀਆ ਗੌਰੀ, ਮੁਹੰਮਦ ਮਾਰੂਫ ਅਤੇ ਕਾਰੀ ਅਮਜਦ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਅਫਗਾਨਿਸਤਾਨ ਵਿੱਚ ਸਰਗਰਮ ਅਲਕਾਇਦਾ ਅਤੇ ਤਾਲਿਬਾਨ ਅੱਤਵਾਦੀ ਸਮੂਹਾਂ ਦਾ ਮੁਕਾਬਲਾ ਕਰਨ ਲਈ ਆਪਣੇ ਅੱਤਵਾਦ ਵਿਰੋਧੀ ਸਾਧਨਾਂ ਦੀ ਵਰਤੋਂ ਕਰਨ ਲਈ ਵਚਨਬੱਧ ਹੈ।