ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਨੂੰ half percentage ਵਧਾ ਕੇ 4.25% ਤੱਕ ਕਰ ਦਿੱਤਾ ਹੈ ਅਤੇ ਇਹ 2008 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਵਾਧਾ ਇਹ ਸੰਕੇਤ ਵੀ ਦੇ ਰਿਹਾ ਹੈ ਕਿ ਇਹ ਅੱਜ ਤੋਂ ਬਾਅਦ ਆਪਣੇ ਵਾਧੇ ਦੀ ਦਰ ਨੂੰ ਰੋਕ ਸਕਦਾ ਹੈ। ਇੱਕ ਨਿਊਜ਼ ਰੀਲੀਜ਼ ਵਿੱਚ, ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਮਹਿੰਗਾਈ ਅਜੇ ਵੀ ਬਹੁਤ ਜ਼ਿਆਦਾ ਹੈ ਅਤੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਹਿੰਗਾਈ ਵਧਣ ਦੀਆਂ ਉਮੀਦਾਂ ਰਹਿੰਦੀਆਂ ਹਨ।
ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਗਵਰਨਿੰਗ ਕੌਂਸਲ ਇਸ ਗੱਲ ‘ਤੇ ਵਿਚਾਰ ਕਰੇਗੀ ਕਿ ਕੀ ਨੀਤੀਗਤ ਵਿਆਜ ਦਰ ਨੂੰ ਹੋਰ ਵਧਾਉਣ ਦੀ ਲੋੜ ਹੈ ਜਾਂ ਨਹੀਂ। ਦਹਾਕਿਆਂ ਦੀ ਉੱਚੀ ਮਹਿੰਗਾਈ ਦੇ ਮੱਦੇਨਜ਼ਰ ਅੱਜ ਦੀ ਦਰ ਵਿੱਚ ਵਾਧਾ ਮਾਰਚ ਤੋਂ ਲਗਾਤਾਰ ਸੱਤਵਾਂ ਵਾਧਾ ਹੈ।