ਕਾਲੀ ਮਿਰਚ ਦੇ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਲਈ ਕਾਫੀ ਜ਼ਿਆਦਾ ਲਾਭਕਾਰੀ ਹੁੰਦੇ ਹਨ ਕਾਲੀ ਮਿਰਚ ਦਾ ਸੇਵਨ ਕਰਕੇ ਤੁਸੀਂ ਖਾਂਸੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਤਾਂ ਛੁਟਕਾਰਾ ਪਾ ਸਕਦੇ ਹੋ ਇਸ ਦੇ ਨਾਲ ਹੀ ਗੰਭੀਰ ਸਮੱਸਿਆਵਾਂ ਜੋ ਸਾਡੇ ਸਰੀਰ ਨੂੰ ਖ਼ਤਮ ਕਰਨ ਲੱਗਦੀਆਂ ਹਨ ਉਨ੍ਹਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾ ਕੇ ਰੱਖ ਸਕਦੇ ਹੋ ਇਸ ਲਈ ਤੁਹਾਨੂੰ ਇਸਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਤੁਸੀਂ ਇਸ ਦਾ ਸੇਵਨ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕਰ ਸਕਦੇ ਹੋ ਕਾਲੀ ਮਿਰਚ ਨੂੰ ਮਸਾਲੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸ ਨੂੰ ਤੁਸੀਂ ਦਹੀਂ ਜਾਂ ਲੱਸੀ ਦੇ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਕਿਸੇ ਵੀ ਸਲਾਦ ਦੇ ਉਤੇ ਛਿੜਕ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਦੁੱਧ ਦੇ ਵਿੱਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਤੁਸੀਂ ਕਾਲੀ ਮਿਰਚ ਨੂੰ ਸਿੱਧੇ ਤੌਰ ਤੇ ਵਿੱਚ ਪਾ ਕੇ ਖਾ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਜਾਵੇਗੀ।
ਆਓ ਇਸਦੇ ਫਾਇਦਿਆਂ ਬਾਰੇ ਜਾਣਦੇ ਹਾਂ:
ਗੈਸ ਦੀ ਸਮੱਸਿਆ
ਇਸ ਨਾਲ ਤੁਹਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੁਹਾਨੂੰ ਪੇਟ ਨਾਲ ਜੁੜੇ ਹੋਏ ਕੋਈ ਵੀ ਰੋਗ ਨਹੀਂ ਲੱਗਦੇ, ਤੁਹਾਡਾ ਪੇਟ ਸਾਫ਼ ਹੁੰਦਾ ਰਹਿੰਦਾ ਹੈ,ਜੇਕਰ ਰੋਜ ਸਵੇਰੇ ਖਾਲੀ ਪੇਟ ਦੋ ਦਾਣੇ ਕਾਲੀ ਮਿਰਚ ਦਾ ਸੇਵਨ ਗੁਨਗੁਨੇ ਪਾਣੀ ਦੇ ਨਾਲ ਕੀਤਾ ਜਾਵੇ ਤਾਂ ਇਹ ਗੈਸ ਦੇ ਪੁਰਾਣੇ ਰੋਗ ਵਿਚ ਵੀ ਲਾਭ ਕਰਦੇ ਹਨ ਇੱਕ ਵਾਰ ਇਸਨੂੰ ਜਰੂਰ ਅਜਮਾਓ।
ਵਾਇਰਲ ਬੁਖਾਰ ਵਿਚ
ਕਾਲੀ ਮਿਰਚ ਵਿਚ ਪਿਪਰੀਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਕਿ ਬਹੁਤ ਵਧੀਆ ਕੀਟਾਣੂਨਾਸ਼ਕ ਤੱਤ ਹੁੰਦਾ ਹੈ। ਇਹ ਮਲੇਰੀਆ ਅਤੇ ਅਨੇਕਾਂ ਵਾਇਰਲ ਬੁਖਾਰਾਂ ਵਿਚ ਬਹੁਤ ਵਧੀਆ ਪ੍ਰਭਾਵ ਦਿਖਾਉਂਦਾ ਹੈ।ਇਹ ਵਿਸ਼ਾਣੂਆਂ ਨੂੰ ਖਤਮ ਕਰਨ ਵਿਚ ਬਹੁਤ ਪ੍ਰਭਾਵੀ ਸਿੱਧ ਹੁੰਦਾ ਹੈ। ਕਾਲੀ ਮਿਰਚ ਦੇ ਦੋ ਦਾਣਿਆਂ ਨੂੰ ਤੁਲਸੀ ਦੇ ਪੰਜ ਪੱਤਿਆਂ ਦੇ ਨਾਲ ਸੇਵਨ ਕਰਨ ਤੇ ਸਾਰੇ ਪ੍ਰਕਾਰ ਦੀਆਂ ਵਾਇਰਲ ਬਿਮਾਰੀਆਂ ਵਿਚ ਬਹੁਤ ਲਾਭ ਦਿਖਦਾ ਹੈ ਕਿਉਂਕਿ ਇਹ ਦੋਨੋਂ ਹੀ ਵਾਇਰਲ ਨਾਸ਼ਕ ਹੁੰਦੇ ਹਨ।
ਅੱਖਾਂ ਦੀ ਰੌਸ਼ਨੀ ਵਧਦੀ ਹੈ
ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦੇ ਲਈ ਤੁਸੀਂ ਟਮਾਟਰ ਲੈਕੇ ਟਮਾਟਰ ਨੂੰ ਵਿਚਕਾਰ ਤੋਂ ਕੱਟ ਲੈਣਾਂ ਹੈ ਅਤੇ ਉਸ ਦੇ ਉਪਰ ਕਾਲੀ ਮਿਰਚ ਦਾ ਪਾਊਡਰ ਪਾ ਕੇ ਤੁਸੀ ਉਸ ਨੂੰ ਖਾ ਲੈਣਾ ਹੈ ਇਸ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਦੀ ਜਾਂਦੀ ਹੈ।
ਜੋੜਾਂ ਦੇ ਦਰਦਾਂ ਵਿਚ
ਜੋੜਾਂ ਵਿਚ ਦਰਦ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ ਪਹਿਲਾਂ ਤਾਂ ਵਾਤ ਦਾ ਪ੍ਰਕੋਪ ਅਤੇ ਦੂਸਰਾ ਯੂਰਿਕ ਐਸਿਡ ਦੀ ਜਿਆਦਾ ਮਾਤਰਾ ਜਿਸਨੂੰ ਗਠੀਆ ਕਹਿੰਦੇ ਹਨ। ਇਹਨਾਂ ਦੋਨਾਂ ਕਾਰਨਾਂ ਵਿਚ ਹੀ ਕਾਲੀ ਮਿਰਚ ਦੇ ਇਹ ਦੋ ਦਾਣੇ ਬਹੁਤ ਵਧੀਆ ਲਾਭ ਦਿੰਦੇ ਹਨ। ਆਯੁਰਵੇਦ ਦੱਸਦਾ ਹੈ ਕਿ ਸਰੀਰ ਵਿਚ ਜਿੱਥੇ ਵੀ ਦਰਦ ਹੋਵੇਗਾ ਉੱਥੇ ਵਾਤ ਦੋਸ਼ ਜਰੂਰ ਮੌਜੂਦ ਰਹੇਗਾ। ਕਾਲੀ ਮਿਰਚ ਵਾਟ ਨੂੰ ਸ਼ਮਨ ਕਰਦੀ ਹੈ ਜਿਸ ਕਾਰਨ ਇਹ ਵਾਯੂ ਦੇ ਦਰਦ ਨੂੰ ਘੱਟ ਕਰ ਦਿੰਦੀ ਹੈ। ਯੂਰਿਕ ਐਸਿਡ ਵੱਧ ਜਾਣ ਦੇ ਕਾਰਨ ਹੋਣ ਵਾਲੇ ਗਠੀਏ ਦੇ ਦਰਦ ਵਿਚ ਇਹ ਯੂਰਿਕ ਐਸਿਡ ਨੂੰ ਨਸ਼ਟ ਕਰਦੀ ਹੈ ਜਿਸ ਕਾਰਨ ਇਸ ਦਰਦ ਤੋਂ ਵੀ ਲਾਭ ਮਿਲਦਾ ਹੈ।
ਨੋਟ* -ਕਾਲੀ ਮਿਰਚ ਨੂੰ ਸਵੇਰੇ ਖਾਲੀ ਪੇਟ ਖਾਣਾ ਉਹਨਾਂ ਲੋਕਾਂ ਨੂੰ ਮਾਫਕ ਨਹੀਂ ਹੈ ਜਿੰਨਾਂ ਨੂੰ ਪੇਟ ਵਿਚ ਅਕਸਰ ਹੋਵੇ ਜਾਂ ਜਿੰਨਾਂ ਨੂੰ ਬਹੁਤ ਜਿਆਦਾ ਪਿੱਤ ਦੀ ਪ੍ਰਕਿਰਤੀ ਹੋਵੇ |ਅਜਿਹੇ ਲੋਕਾਂ ਨੂੰ ਕਾਲੀ ਮਿਰਚ ਦਾ ਸੇਵਨ ਆਪਣੇ ਆਯੁਰਵੇਦ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ |ਬਹੁਤ ਹੀ ਘੱਟ ਕੇਸਾਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਕਾਲੀ ਮਿਰਚ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਹੋਣ ਲੱਗਦੀ ਹੈ ਇਸ ਲਈ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਜਿਆਦਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸਨੂੰ ਡਾਕਟਰ ਦੀ ਦੇਖ-ਰੇਖ ਨਾਲ ਹੀ ਸੇਵਨ ਕਰੋ।