ਸਰਦੀਆਂ ਵਿਚ ਮਸ਼ਰੂਮ ਦੀ ਸਬਜ਼ੀ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ । ਮਸ਼ਰੂਮ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਫਾਈਬਰ , ਵਿਟਾਮਿਨ , ਪੋਟਾਸ਼ੀਅਮ , ਕਾਪਰ ਅਤੇ ਆਇਰਨ ਮੌਜੂਦ ਹੁੰਦੇ ਹਨ । ਜੋ ਸਰਦੀਆਂ ਵਿੱਚ ਛੋਟੀ ਤੋਂ ਲੈ ਕੇ ਵੱਡੀ ਬੀਮਾਰੀ ਨੂੰ ਵੀ ਦੂਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਮਸ਼ਰੂਮ ਖਾਣ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ।
ਮਸ਼ਰੂਮ ਖਾਣ ਦੇ ਫਾਇਦੇ:
ਕੈਂਸਰ ਤੋਂ ਬਚਾਅ-ਮਸ਼ਰੂਮ ਸਰੀਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ । ਇਸ ਵਿੱਚ ਪ੍ਰੋਟੀਨ , ਕਾਈਟੀਨ , ਲਾਈਸਿਨ ਹੁੰਦੇ ਹਨ । ਜੋ ਸਰੀਰ ਵਿੱਚ ਟਿਊਮਰ ਬਣਨ ਤੋਂ ਬਚਾਉਂਦੀ ਹੈ ।
ਹਾਈ ਬਲੱਡ ਪ੍ਰੈਸ਼ਰ-ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਲਈ ਮਸ਼ਰੂਮ ਬਹੁਤ ਜ਼ਿਆਦਾ ਫਾਇਦੇਮੰਦ ਹੈ । ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ , ਪ੍ਰੋਟੀਨ , ਫਾਈਬਰ , ਨਿਊਟ੍ਰੀਐਂਟਸ ਜਿਹੇ ਤੱਤ ਕੋਲੈਸਟਰੋਲ ਲੇਵਲ ਵਧਣ ਤੋਂ ਰੋਕਦੇ ਹਨ । ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਘੱਟ ਹੁੰਦੀ ਹੈ ।
ਖੂਨ ਦੀ ਕਮੀ-ਜਿਨ੍ਹਾਂ ਲੋਕਾਂ ਨੂੰ ਖ਼ੂਨ ਦੀ ਕਮੀ ਰਹਿੰਦੀ ਹੈ । ਉਨ੍ਹਾਂ ਨੂੰ ਮਸ਼ਰੂਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ , ਫੋਲਿਕਐਸਿਡ ਅਤੇ ਲੋਹ ਤੱਤ ਸਰੀਰ ਵਿੱਚ ਹੀਮੋਗਲੋਬਿਨ ਦੇ ਲੇਵਲ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ।
ਵਜ਼ਨ ਘੱਟ ਕਰੇ-ਜੇਕਰ ਤੁਸੀਂ ਆਪਣੇ ਵਧੇ ਹੋਏ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਆਪਣੀ ਡਾਈਟ ਵਿਚ ਮਸ਼ਰੂਮ ਜ਼ਰੂਰ ਸ਼ਾਮਿਲ ਕਰੋ । ਕਿਉਂਕਿ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ । ਜੋ ਵਜ਼ਨ ਘੱਟ ਕਰਨ ਲਈ ਮਦਦ ਕਰਦੀ ਹੈ ।
ਹੱਡੀਆਂ ਮਜ਼ਬੂਤ –ਵਿਟਾਮਿਨ , ਕਾਰਬੋਹਾਈਡ੍ਰੇਟ , ਵਸਾ ਨਾਲ ਭਰਪੂਰ ਮਸ਼ਰੂਮ ਹੱਡੀਆਂ ਮਜ਼ਬੂਤ ਕਰਦਾ ਹੈ ।
ਸਰਦੀ ਤੋਂ ਬਚਾਅ-ਸਰਦੀਆਂ ਵਿੱਚ ਲੋਕਾਂ ਨੂੰ ਅਕਸਰ ਖਾਂਸੀ,ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ । ਮਸ਼ਰੂਮ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਵਧਦਾ ਹੈ । ਜਿਸ ਨਾਲ ਖਾਂਸੀ – ਜੁਕਾਮ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ ।
*ਨੋਟ-ਅਸਥਮਾ ਦੇ ਮਰੀਜ਼ਾ ਨੂੰ ਮਸ਼ਰੂਮ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਸ ਦਾ ਸੇਵਨ ਕਰਨ ਨਾਲ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਦੀ ਸਮੱਸਿਆ ਹੋ ਸਕਦੀ ਹੈ ।