ਯੌਰਕ ਰੀਜਨਲ ਪੁਲਿਸ ਚੀਫ਼ ਜਿਮ ਮੈਕਸਵੀਨ ਨੇ ਕਿਹਾ ਕਿ ਐਤਵਾਰ ਰਾਤ ਨੂੰ ਵਾਅਨ ਕੌਂਡੋ ਬਿਲਡਿੰਗ ‘ਤੇ ਗੋਲੀਬਾਰੀ ਵਿੱਚ ਮਾਰੇ ਗਏ ਪੰਜ ਲੋਕਾਂ ਵਿੱਚੋਂ ਤਿੰਨ ਕੰਡੋ ਬੋਰਡ ਦੇ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਪੀੜਤਾਂ ਵਿੱਚੋਂ ਤਿੰਨ ਪੁਰਸ਼ ਅਤੇ ਦੋ ਔਰਤਾਂ ਸਨ। ਇੱਕ 66 ਸਾਲਾ ਔਰਤ ਨੂੰ ਵੀ ਗੋਲੀ ਲੱਗੀ ਪਰ ਉਹ ਬਚ ਗਈ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਅਤੇ ਹਸਪਤਾਲ ‘ਚ ਦਾਖਲ ਹੈ।
ਸ਼ੱਕੀ, ਜਿਸ ਦੀ ਪੁਲਿਸ ਨੇ ਪਛਾਣ 73 ਸਾਲਾ ਫ੍ਰਾਂਸਿਸਕੋ ਵਿਲੀ ਵਜੋਂ ਕੀਤੀ ਹੈ, ਨੂੰ ਪੁਲਿਸ ਨੇ ਗੱਲਬਾਤ ਤੋਂ ਬਾਅਦ ਗੋਲੀ ਮਾਰ ਕੇ ਮਾਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਇੱਕ semi-automatic handgun ਦੀ ਵਰਤੋਂ ਕੀਤੀ। ਕਈ ਵਸਨੀਕਾਂ ਨੇ ਦੱਸਿਆ ਹੈ ਕਿ ਫ੍ਰਾਂਸਿਸਕੋ ਵਿਲੀ ਇਮਾਰਤ ਦੇ ਕੰਡੋ ਬੋਰਡ ਨਾਲ ਕਿਸੇ ਕਿਸਮ ਦੇ ਵਿਵਾਦ ਵਿੱਚ ਸ਼ਾਮਲ ਸੀ। ਵਿਲੀ ਉਸ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦਾ ਸੀ, ਜਿੱਥੇ ਗੋਲੀਬਾਰੀ ਹੋਈ ਸੀ। ਇੱਕ ਗੁਆਂਢੀ ਨੇ ਦੱਸਿਆ ਕਿ ਉਹ ਉੱਥੇ 10 ਸਾਲਾਂ ਤੋਂ ਰਹਿ ਰਿਹਾ ਸੀ।
ਵਿਲੀ ਨੂੰ ਗੋਲੀ ਮਾਰਨ ਵਾਲਾ ਅਧਿਕਾਰੀ ਯੌਰਕ ਰੀਜਨਲ ਪੁਲਿਸ ਦਾ 24 ਸਾਲਾ ਨੌਜ਼ਵਾਨ ਹੈ ਅਤੇ ਉਸਨੇ ਕਿਹਾ ਕਿ ਉਸਨੇ ਬੀਤੀ ਰਾਤ ਆਪਣੀ ਕਾਰਵਾਈ ਨਾਲ ਕਈ ਜਾਨਾਂ ਬਚਾਈਆਂ ਹਨ। ਪੁਲਿਸ ਨੇ ਕਿਹਾ ਕਿ ਸਾਰੇ ਪੀੜਤ ਇਮਾਰਤ ਦੇ ਨਿਵਾਸੀ ਸਨ, ਪਰ ਪੁਲਿਸ ਨੇ ਅਜੇ ਤੱਕ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ।