ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਦੇ ਨਾਮ ਨੂੰ ਬਦਲਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਉਹਨਾਂ ਸਕੂਲਾਂ ਦੇ ਨਾਮ ‘ਚ ਬਦਲਾਅ ਕਰਨ ਜਾ ਰਹੀ ਹੈ, ਜਿਹਨਾਂ ਸਕੂਲਾਂ ਦੇ ਨਾਮ ਕਿਸੇ ਜਾਤ ਜਾਂ ਬਿਰਾਦਰੀ ‘ਤੇ ਰੱਖੇ ਹੋਏ ਹਨ। ਇਸ ਦੀ ਇੱਕ ਲੀਸਟ ਵੀ ਸਾਹਮਣੇ ਆਏ ਹੈ। ਜਿਸ ਵਿੱਚ 56 ਪ੍ਰਾਇਮਰੀ ਸਕੂਲ ਅਜਿਹੇ ਹਨ ਜਿਹਨਾਂ ਦੇ ਨਾਮ ਬਦਲ ਦਿੱਤੇ ਜਾਣਗੇ। ਇਹਨਾਂ ‘ਚੋਂ 28 ਸਕੂਲਾਂ ਦੇ ਨਾਮ ਜਾਤ ਦੇ ਨਾਂਅ ‘ਤੇ ਰੱਖੇ ਹੋਏ ਹਨ। ਜਾਤ ਦੇ ਨਾਮ ਨੂੰ ਬਦਲ ਕੇ ਹੁਣ ਸਕੂਲਾਂ ਦਾ ਨਾਮ ਗੁਰੂਆਂ ਜਾਂ ਸ਼ਹੀਦਾਂ ਦੇ ਨਾਮ ‘ਤੇ ਰੱਖੇ ਜਾਣਗੇ।
ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਨਵੰਬਰ ਮਹੀਨੇ ‘ਚ ਸੰਕੇਤ ਦਿੱਤੇ ਸਨ ਕਿ ਸੂਬੇ ਵਿੱਚ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਨਾਮ ਜਾਤਾਂ ਅਧਾਰਿਤ ਹਨ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ। ਇਸ ‘ਤੇ ਸਿੱਖਿਆ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਤਾਂ ਹੁਣ ਪੜਤਾਲ ਤੋਂ ਬਾਅਦ 56 ਪ੍ਰਾਇਮਰੀ ਸਕੂਲਾਂ ਦੇ ਨਾਮ ਬਦਲੇ ਜਾਣਗੇ।