ਟੋਰਾਂਟੋ: ਸਰਬ ਸਾਂਝਾ ਅੰਤਰਰਾਸ਼ਟਰੀ ਕਵੀ ਦਰਬਾਰ ਟੋਰਾਂਟੋ ਵੱਲੋਂ ਨਵੇਂ ਵਰ੍ਹੇ ਦੀ ਆਮਦ ‘ਤੇ ਰਾਮਗੜੀਆ ਭਵਨ ਵਿਖੇ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ। ਇਸ ਸਮਾਗਮ ਜਿੱਥੇ ਹਾਜ਼ਰੀ ਪੱਖੋਂ ਭਰਵਾਂ ਰਿਹਾ ਉਥੇ ਸੰਜੀਦਾ ਵਿਚਾਰ ਵਟਾਂਦਰਾ ਅਤੇ ਪ੍ਰਸਤੁਤ ਰਚਨਾਵਾਂ ਵੱਲੋਂ ਵੀ ਨਵੇਂ ਮਿਆਰ ਸਥਾਪਤ ਕਰ ਗਿਆ। ਇਸ ਸਮਾਗਮ ਨਾਲ ਸੰਸਥਾ ਨੇ ਆਪਣੇ ਚਾਰ ਸਾਲਾਂ ਦਾ ਸਫ਼ਰ ਪੂਰਾ ਕਰਕੇ ਪੰਜਵੇਂ ਸਾਲ ਵਿਚ ਵੱਡੀ ਸਫਲਤਾ ਨਾਲ ਕਦਮ ਧਰਿਆ ਹੈ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ਹਾਜ਼ਰ ਵਿਦਵਾਨਾਂ ਵੱਲੋਂ ਬਰੈਂਪਟਨ ਵਿਚ ਸਰਗਰਮ ਸਾਹਿਤਕ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਸਾਨੂੰ ਅਹੁਦਿਆਂ ਦੀ ਲਾਲਸਾ ਅਤੇ ਆਪਣੀ ਈਗੋ ਛੱਡ ਕੇ ਸਾਂਝੇ ਸਮਾਗਮ ਕਰਨੇ ਚਾਹੀਦੇ ਹਨ।
ਪ੍ਰੋ. ਤਲਵਿੰਦਰ ਮੰਡ ਨੇ ਕਿਹਾ ਕਿ ਇਸ ਬਾਰੇ ਸੰਜੀਦਾ ਵਿਚਾਰ ਤਾਂ ਹੋ ਰਿਹਾ ਹੈ ਪਰ ਨੇੜ ਭਵਿੱਖ ਵਿੱਚ ਸੰਸਥਾਵਾਂ ਦੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਡਾ. ਮਲੂਕ ਸਿੰਘ ਕਾਹਲੋਂ ਦਾ ਵਿਚਾਰ ਸੀ ਕਿ ਸਾਰੀਆਂ ਸੰਸਥਾਵਾਂ ਦੇ ਨੁਮਾਇਦੇ ਲੈ ਕੇ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। ਸੰਵਾਦ ਦੇ ਸੰਪਾਦਕ ਸੁਖਿੰਦਰ ਨੇ ਪਿਛਲੇ ਪੰਜ ਦਹਾਕਿਆਂ ਦੌਰਾਨ ਕੈਨੇਡਾ ਵਿਚ ਸਾਹਿਤ ਦੀ ਬਿਹਤਰੀ ਲਈ ਆਪਣੇ ਪਾਏ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਸਾਰੀਆਂ ਸੰਸਥਾਵਾਂ ਨੂੰ ਸਾਲ ਵਿਚ ਇਕ ਸਾਂਝੀ ਕਾਨਫਰੰਸ ਕਰਵਾਉਣੀ ਚਾਹੀਦੀ ਹੈ ਜਿਸ ਵਿਚ ਸਮੁੱਚੇ ਕੈਨੇਡਾ ਵਿੱਚ ਵੱਸਦੇ ਲੇਖਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
ਸਮਾਗਮ ਦੇ ਸੰਚਾਲਕ ਹਰਦਿਆਲ ਸਿੰਘ ਝੀਤਾ ਵੱਲੋਂ ਇਨ੍ਹਾ ਉਸਾਰੂ ਸੁਝਾਵਾਂ ਲਈ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਇਹਨਾਂ ਸੁਝਾਵਾਂ ਦੀ ਪਾਲਣਾ ਕਰਨ ਦਾ ਸੁਹਿਰਦ ਯਤਨ ਕੀਤਾ ਜਾਵੇਗਾ। ਸਮਾਗਮ ਦੇ ਦੂਜੇ ਸੈਸ਼ਨ ਵਿਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ।ਇਸ ਦੋਰ ਵਿਚ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨਾਲ ਸਬੰਧਤ ਅਤੇ ਮਾਨਵੀ ਸਰਕਾਰਾਂ ਵਾਲੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਕਵੀ ਦਰਬਾਰ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰੋ. ਤਲਵਿੰਦਰ ਮੰਡ, ਡਾ. ਮਲੂਕ ਸਿੰਘ ਕਾਹਲੋਂ, ਇਕਬਾਲ ਬਰਾੜ, ਸੁਰਜੀਤ, ਕੁਲਦੀਪ ਦੀਪ, ਰਣਜੀਤ ਕੌਰ ਟੋਰਾਂਟੋ, ਸ਼ਾਇਰ ਮਲਵਿੰਦਰ, ਮਕਸੂਦ ਚੌਧਰੀ, ਨਬੀਲਾ ਮੀਰ, ਮੀਤਾ ਖੰਨਾ, ਸੁੰਦਰਪਾਲ ਰਾਜਾਸਾਂਸੀ, ਪੰਜਾਬ ਸਿੰਘ ਕਾਹਲੋਂ, ਹਰਦਿਆਲ ਸਿੰਘ ਝੀਤਾ,ਬਲਵਿੰਦਰ ਸਿੰਘ ਗਿਲ, ਹਰਦੇਵ ਚੌਹਾਨ, ਹਰਜਿੰਦਰ ਸਿੰਘ ਭਸੀਨ, ਦਿਲਬਾਗ ਸਿੰਘ ਬਮਰਾਹ,ਕਰਮਜੀਤ ਕਲਸੀ,ਮਹਿੰਦਰ ਪ੍ਰਤਾਪ, ਨਿਰਮਲ ਕੌਰ ਸੋਈ ਸਿਬਰ ਆਦਿ ਨੇ ਆਪਣੀਆਂ ਰਚਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਕੋਆਰਡੀਨੇਟਰ, ਰਮਿੰਦਰ ਵਾਲੀਆ, ਸਵਿੰਦਰ ਸਿੰਘ ਕਲਸੀ, ਸੁਖਵਿੰਦਰ ਝੀਤਾ, ਅਮਨਦੀਪ ਝੀਤਾ, ਹਰਮਨ ਝੀਤਾ, ਜਸਵਿੰਦਰ ਸਹਿਮੀ, ਪ੍ਰਭਦਿਆਲ ਸਿੰਘ ਖੰਨਾ, ਅਮਨਦੀਪ ਕੌਰ, ਕਰਮਜੀਤ ਕਲਸੀ,ਸਰਬਜੀਤ ਕਾਹਲੋਂ, ਸਿਮਰ ਪ੍ਰਤਾਪ, ਗੁਰਮੀਤ ਕੁਦਵਾਲ, ਜਤਿੰਦਰ ਕੌਰ ਰਧਾਵਾ, ਸੁਰਜੀਤ ਸਿੰਘ ਖਾਲਸਾ, ਬਿਅੰਤ ਕੌਰ, ਅਤਿੰਦਰ ਸਿੰਘ, ਬਰਲੀਨ ਕੌਰ, ਅਰਸ਼ਵੀਰ ਸਿੰਘ ਸੇਖੋਂ, ਜਗਦੀਪ ਸਿੰਘ ਰੀਹਲ, ਹਰਪ੍ਰੀਤ ਰੀਹਲ, ਜਸਪ੍ਰੀਤ ਰੀਹਲ ਆਦਿ ਹਸਤੀਆਂ ਸ਼ਾਮਲ ਹੋਈਆਂ।
ਅਖੀਰ ਵਿਚ ਪਿਆਰਾ ਸਿੰਘ ਕੁਦੋਵਾਲ ਨੇ ਇਸ ਸਫ਼ਲ ਸਮਾਗਮ ਲਈ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਲਈ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ।ਕੁਦੋਵਾਲ ਨੇ ਫਾਊਂਡਰ, ਪ੍ਰਬੰਧਕ ਅਤੇ ਮੰਚ ਸੰਚਾਲਕ ਹਰਦਿਆਲ ਸਿੰਘ ਝੀਤਾ ਦੀ ਸੁਹਿਰਦਤਾ, ਮਿਹਨਤ ਅਤੇ ਲਗਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਪ੍ਰਧਾਨ ਗੁਰਚਰਨ ਸਿੰਘ ਟਾਂਡਾ ਨੇ ਹਾਜ਼ਰ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਲਾਨਾ ਸਮਾਗਮ ਦੀ ਸਮਾਪਤੀ ਤੇ ਹਾਜ਼ਰ ਦੋਸਤਾਂ ਲਈ ਰਾਤ ਦੇ ਖਾਣੇ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ।ਇਹ ਡਿਨਰ ਕੀਤਾ ਐਂਡ ਬੀਤਾ ਬਿਲਡਰਜ਼ ਅਤੇ ਰੀਹਲ ਗਰੁੱਪ ਆਫ ਕੰਪਨੀ ਵਲੋਂ ਕੀਤਾ ਗਿਆ।