ਕੈਨੇਡਾ ਨੇ ਜੰਗੀ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ, ਲੌਕਹੀਡ ਮਾਰਟਿਨ ਨਾਲ 88 F-35 ਫ਼ਾਈਟਰ ਜੈੱਟ ਖ਼ਰੀਦਣ ਦਾ ਸਮਝੌਤਾ ਕੀਤਾ ਹੈ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਨੇ 88 ਐੱਫ-35 ਲੜਾਕੂ ਜਹਾਜ਼ਾਂ ਦਾ ਬੇੜਾ ਖਰੀਦਣ ਲਈ ਅਮਰੀਕਾ ਅਤੇ ਲਾਕਹੀਡ ਮਾਰਟਿਨ ਨਾਲ ਪ੍ਰੈਟ ਐਂਡ ਵਿਟਨੀ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਜਹਾਜ਼ ਦੀ ਪਹਿਲੀ ਡਿਲੀਵਰੀ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ 2032 ਅਤੇ 2034 ਦੇ ਵਿਚਕਾਰ ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਫਲੀਟ ਮਿਲਣ ਦੀ ਉਮੀਦ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਕ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਸ਼ੁਰੂਆਤ ਵਿਚ ਕੈਨੇਡਾ 16 F-35 ਜਹਾਜ਼ ਖ਼ਰੀਦੇਗਾ ਅਤੇ ਆਉਂਦੇ ਸਾਲਾਂ ਨੂੰ ਬਾਕੀ ਦੇ ਆਰਡਰ ਦਿੱਤੇ ਜਾਣਗੇ। ਕੈਨੇਡਾ ਵੀ ਪ੍ਰਤੀ ਜੰਗੀ ਜਹਾਜ਼ ਲਈ ਅਮਰੀਕਾ ਜਿੰਨੀ ਹੀ – 85 ਮਿਲੀਅਨ ਅਮਰੀਕੀ ਡਾਲਰ ਰਕਮ ਅਦਾ ਕਰੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ ਵਿੱਚ ਸਬੰਧਤ ਉਪਕਰਨ, ਟਿਕਾਊ ਸੈਟਅਪ ਅਤੇ ਸੇਵਾਵਾਂ ਦੇ ਨਾਲ-ਨਾਲ ਲੜਾਕੂ ਸਕੁਐਡਰਨ ਸਹੂਲਤਾਂ ਦਾ ਨਿਰਮਾਣ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਈ ਜਹਾਜ਼ਾਂ ਦੀ ਪ੍ਰਾਪਤੀ ਦੀਆਂ ਯੋਜਨਾਵਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਤੱਕ 88 ਜੈੱਟ ਜਹਾਜ਼ਾਂ ਦੀ ਪੂਰੀ ਫਲੀਟ ਪ੍ਰਾਪਤ ਨਹੀਂ ਕੀਤੀ ਜਾਂਦੀ ਇਹ ਪ੍ਰਕਿਰਿਆ ਜਾਰੀ ਰਹੇਗੀ।