ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਅਤੇ ਦੱਖਣੀ ਓਨਟਾਰੀਓ ਦੇ ਜ਼ਿਆਦਾਤਰ ਹਿੱਸੇ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ। ਚੇਤਾਵਨੀ ਵਿੱਚ ਲਿਖਿਆ ਗਿਆ ਹੈ,” ਇਹ ਬਰਫਬਾਰੀ ਵੀਰਵਾਰ ਦੀ ਸਵੇਰ ਨੂੰ ਤੇਜ਼ ਹੋ ਜਾਵੇਗੀ।” ਮੌਸਮ ਏਜੰਸੀ ਦੇ ਅਨੁਸਾਰ, ਬੁੱਧਵਾਰ ਦੁਪਹਿਰ ਅਤੇ ਵੀਰਵਾਰ ਦੀ ਸਵੇਰ ਦੇ ਵਿਚਕਾਰ ਸ਼ਹਿਰ ‘ਚ 15 ਤੋਂ 20 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ, ਜਿਸ ਨਾਲ ਆਵਾਜਾਈ ਵਿੱਚ ਮੁਸ਼ਕਿਲ ਪੈਦਾ ਹੋ ਸਕਦੀ ਹੈ।
ਅੱਜ ਦੁਪਹਿਰ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਜ਼ੀਰੋ ਡਿਗਰੀ ਦੇ ਆਸਪਾਸ ਰਹੇਗਾ। ਆਉਣ ਵਾਲੇ ਬਰਫੀਲੇ ਤੂਫਾਨ ਕਾਰਨ ਖੇਤਰ ਵਿੱਚ ਕੁਝ ਸਕੂਲੀ ਬੱਸਾਂ ਵੀ ਰੱਦ ਹੋ ਗਈਆਂ ਹਨ। ਹਾਲਾਂਕਿ, ਟੋਰਾਂਟੋ ਵਿੱਚ ਪਬਲਿਕ ਅਤੇ ਕੈਥੋਲਿਕ ਸਕੂਲਾਂ ਲਈ ਸਕੂਲੀ ਬੱਸਾਂ ਚੱਲ ਰਹੀਆਂ ਹਨ।