ਉੱਘੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਨੂੰ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਹੁਣ ਤੱਕ ਵੱਡਾ ਝਟਕਾ ਲੱਗਾ ਹੈ। ਪਹਿਲਾਂ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਸੀ, ਹੁਣ ਉਹ ਟਾਪ 20 ਅਮੀਰਾਂ ‘ਚ ਵੀ ਨਹੀਂ ਹੈ।ਬਲੂਮਬਰਗ ਦੇ ਬਿਲੇਨੀਅਰ ਇੰਡੈਕਸ ਮੁਤਾਬਕ ਗੌਤਮ ਅਡਾਨੀ 22ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਅਡਾਨੀ ਨੂੰ ਇੱਕ ਦਿਨ ਵਿੱਚ ਕਰੀਬ 10 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਦਸੰਬਰ ਤੱਕ, ਅਡਾਨੀ ਦੁਨੀਆ ਦੇ ਚੋਟੀ ਦੇ ਅਮੀਰਾਂ ਵਿਚੋਂ ਇਕਲੌਤਾ ਅਮੀਰ ਸੀ ਜਿਸ ਦੀ ਦੌਲਤ ਵਿਚ ਉਛਾਲ ਆਇਆ ਸੀ। ਅਡਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰਾਂ ‘ਚ 22ਵੇਂ ਨੰਬਰ ‘ਤੇ ਹੈ। ਦੂਜੇ ਪਾਸੇ ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਦੀ ਸੰਪਤੀ ‘ਚ 12.5 ਅਰਬ ਡਾਲਰ ਦਾ ਵਾਧਾ ਹੋਇਆ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 13ਵੇਂ ਸਥਾਨ ‘ਤੇ ਹਨ।