NETFLIX ਕੈਨੇਡਾ ਵੱਲੋਂ ਗਾਹਕਾਂ ਦੁਆਰਾ ਪਾਸਵਰਡ ਸ਼ੇਅਰ ਕਰਨ ਬਾਬਤ ਨਵੀਂ ਪਾਲਿਸੀ ਲਿਆਂਦੀ ਜਾ ਰਹੀ ਹੈ। ਨਵੀਂ ਪਾਲਿਸੀ ਮੁਤਾਬਿਕ ਪਾਸਵਰਡ ਸਾਂਝੇ ਕਰਨ ਵਾਲੇ ਗਾਹਕਾਂ ਨੂੰ ਹਰ ਮਹੀਨੇ $8 ਦਾ ਵਾਧੂ ਭੁਗਤਾਨ ਕਰਨਾ ਪਵੇਗਾ। NETFLIX ਦਾ ਕਹਿਣਾ ਹੈ ਕਿ ਉਪਭੋਗਤਾਵਾਂ ਨੂੰ ਆਪਣੇ ਪਰਿਵਾਰ ਤੋਂ ਬਾਹਰ ਪਾਸਵਰਡ ਸਾਂਝਾ ਕਰਨ ਦੀ ਪਾਲਿਸੀ ਬਾਰੇ ਈ-ਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ।
NETFLIX ਕੈਨੇਡਾ ਦੇ ਇਸ ਸਮੇਂ 2 ਪਲਾਨ ਚੱਲ ਰਹੇ ਹਨ। Netflix ਦਾ ਵਿਗਿਆਪਨ ਮੁਕਤ ਪਲਾਨ 9.99 ਡਾਲਰ ਪ੍ਰਤੀ ਮਹੀਨਾ ਹੈ ਜੋ ਕਿ ਇਕ ਸਮੇਂ ਇਕ ਥਾਂ ‘ਤੇ ਕਿਸੇ ਇਕ ਵਿਅਕਤੀ ਦੁਆਰਾ ਦੇਖਿਆ ਜਾ ਸਕਦਾ ਹੈ। ਵਿਗਿਆਪਨ-ਸਹਿਤ ਪਲਾਨ ਦੀ ਸਬਸ੍ਰਕਿਪਸ਼ਨ 5.99 ਡਾਲਰ ਪ੍ਰਤੀ ਮਹੀਨਾ ਹੈ।ਕੰਪਨੀ ਦੇ ਸਟੈਂਡਰਡ ਪਲਾਨ ਮੁਤਾਬਿਕ $16.99 ਪ੍ਰਤੀ ਮਹੀਨੇ ਵਿੱਚ, ਇੱਕ ਉਪਭੋਗਤਾ ਇੱਕੋ ਸਮੇਂ ਦੋ ਡਿਵਾਈਸਾਂ ‘ਤੇ ਦੇਖ ਸਕਦਾ ਹੈ, ਪਰ ਉਹ ਇਕੋ ਥਾਂ ‘ਤੇ ਹੋਣੇ ਚਾਹੀਦੇ ਹਨ। ਦੋ ਅਲੱਗ-ਅਲੱਗ ਥਾਵਾਂ ‘ਤੇ ਦੇਖਣ ਲਈ $7.99 ਦੀ ਵਾਧੂ ਫ਼ੀਸ ਅਦਾ ਕਰਨੀ ਪਵੇਗੀ। ਪ੍ਰੀਮੀਅਮ ਪਲਾਨ ਜਿਸਦੀ ਫ਼ੀਸ $20.99 ਹੈ ,ਚਾਰ ਯੂਜਰਜ਼ ਨੂੰ ਇਕੋ ਸਮੇਂ ਦੇਖਣ ਦੀ ਆਗਿਆ ਦਿੰਦਾ ਹੈ, ਜਿਸ ਵਿੱਚੋਂ ਕੋਈ 2 ਯੂਜ਼ਰ $7.99 ਪ੍ਰਤੀ ਵਿਅਕਤੀ ਭਰ ਕੇ ਕਿਸੇ ਹੋਰ ਥਾਂ ਤੋਂ ਦੇਖ ਸਕਦੇ ਹਨ।
ਨੈਟਫ਼ਲਿਕਸ ਨੇ ਇਹ ਨਹੀਂ ਦੱਸਿਆ ਕਿ ਨਵੇਂ ਨਿਯਮਾਂ ਨੂੰ ਕਦੋਂ ਲਾਗੂ ਕਰਨਾ ਸ਼ੁਰੂ ਕੀਤੇ ਜਾਵੇਗਾ ਪਰ ਆਪਣੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਰਚ ਖ਼ਤਮ ਹੋਣ ਤੋਂ ਪਹਿਲਾਂ ਦੁਨੀਆ ਭਰ ਵਿੱਚ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਹੈ। ਨੈਟਫ਼ਲਿਕਸ ਦੇ ਦੁਨੀਆ ਭਰ ਵਿੱਚ ਲਗਭਗ 250 ਮਿਲੀਅਨ ਗਾਹਕ ਹਨ ਅਤੇ ਉਹਨਾਂ ਵਿੱਚੋਂ ਲਗਭਗ 100 ਮਿਲੀਅਨ ਵਰਤਮਾਨ ਵਿੱਚ ਆਪਣੇ ਪਾਸਵਰਡ ਸਾਂਝੇ ਕਰਦੇ ਹਨ।