ਕੈਨੇਡਾ ‘ਚ 20 ਸਾਲਾ ਖੁਸ਼ਨੀਤ ਕੌਰ ਨੇ 7 ਫਰਵਰੀ ਨੂੰ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਤੇ ਕੈਨੇਡਾ ਚ ਪੰਜਾਬੀਆਂ ਦੇ ਗੜ ਬਰੈਂਪਟਨ ਚ ਰਹਿ ਰਹੀ ਸੀ। ਦਸਿਆ ਗਿਆ ਸੀ ਕੀ ਕਿ ਉਹ ਕੁਝ ਦਿਨਾਂ ਤੋਂ ਡਿਪਰੈਸ਼ਨ ‘ਚ ਸੀ। ਖੁਸ਼ਨੀਤ ਕੌਰ ਦੇ ਪਿਤਾ ਜਸਬੀਰ ਸਿੰਘ ਨੇ ਇਕ ਰੇਡੀਓ ‘ਤੇ ਲਾਈਵ ਹੋ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਆਪਣੀ ਧੀ ਨਾਲ ਰੋਜਾਨਾ ਗੱਲਬਾਤ ਹੁੰਦੀ ਸੀ ਤੇ ਅਜਿਹਾ ਕਦੇ ਵੀ ਨਹੀਂ ਮਹਿਸੂਸ ਹੋਇਆ ਕਿ ਖੁਸ਼ਨੀਤ ਕਿਸੇ ਤਰ੍ਹਾਂ ਦੇ ਡਿਪਰੈਸ਼ਨ ਵਿੱਚ ਲੱਗਦੀ ਹੋਏ।
ਪਿਤਾ ਨੇ ਇਹ ਵੀ ਕਿਹਾ ਕਿ ਨਾ ਤਾਂ ਉਨ੍ਹਾਂ ਖੁਸ਼ਨੀਤ ਨੂੰ ਕਦੇ ਇੰਡੀਆ ਪੈਸੇ ਭੇਜਣ ਦਾ ਦਬਾਅ ਪਾਇਆ ਤੇ ਨਾ ਹੀ ਕੰਮ ਕਰਨ ਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਸ਼ਨੀਤ ਦੇ ਸਾਰੇ ਦੋਸਤਾਂ ਨਾਲ ਗੱਲਬਾਤ ਕੀਤੀ ਹੈ ਕਿ ਕੀ ਖੁਸ਼ਨੀਤ ਕਿਸੇ ਗੱਲ ਨੂੰ ਲੈਕੇ ਪ੍ਰੇਸ਼ਾਨ ਸੀ, ਪਰ ਹਰ ਇੱਕ ਦੋਸਤ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਹੁਣ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ।