ਅੱਜ ਦੇ ਮਹਿੰਗਾਈ ਦੇ ਸਮੇਂ ‘ਚ ਹਰ ਕੋਈ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਾ ਰਿਹਾ ਹੈ।ਉਥੇ ਹੀ ਅੱਜ ਤੁਹਾਨੂੰ ਅਸੀਂ ਇੱਕ ਵੱਡੇ ਪਰਿਵਾਰ ਬਾਰੇ ਦੱਸ ਰਹੇ ਹਾਂ। ਇਕ ਅਜਿਹਾ ਵਿਅਕਤੀ ਵੀ ਹੈ ਜਿਸ ਪਰਿਵਾਰ ਵਿੱਚ 693 ਮੈਂਬਰ ਹਨ। ਯੁਗਾਂਡਾ ਦੇ ਰਹਿਣ ਵਾਲੇ ਮੂਸਾ ਕਸੇਰਾ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਤੱਕ ਵੀ ਯਾਦ ਨਹੀਂ ਹਨ। 68 ਸਾਲਾ ਮੂਸਾ ਦੇ 12 ਪਤਨੀਆਂ ਹਨ, ਜਿਨ੍ਹਾਂ ਦੇ 102 ਬੱਚੇ ਹਨ। ਮੂਸਾ ਦੇ 578 ਪੋਤੇ-ਪੋਤੀਆਂ ਹਨ।
102 ਬੱਚੇ ਹੋਣ ਕਾਰਨ ਮੂਸੇ ਨੂੰ ਬਹੁਤੇ ਬੱਚਿਆਂ ਦੇ ਨਾਮ ਤੱਕ ਵੀ ਯਾਦ ਨਹੀਂ, ਪੋਤੇ ਪੋਤੀਆਂ ਦੇ ਨਾਮਾਂ ਦੀ ਗੱਲ ਤਾਂ ਦੂਰ ਦੀ ਹੈ। ਪੋਤੇ-ਪੋਤੀਆਂ ਦੇ ਨਾਵਾਂ ਨੂੰ ਯਾਦ ਕਰਨ ਵਿੱਚ ਉਸ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਬੱਚਿਆਂ ਦੀ ਉਮਰ 10 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਹੈ। ਸਭ ਤੋਂ ਘੱਟ ਉਮਰ ਦੀ ਪਤਨੀ ਦੀ ਉਮਰ 35 ਸਾਲ ਹੈ।