ਪੂਰਬੀ ਓਟਾਵਾ ਉਪਨਗਰ ਵਿੱਚ ਇੱਕ ਧਮਾਕੇ ਨਾਲ ਕਈ ਘਰ ਤਬਾਹ ਹੋਣ ਤੋਂ ਬਾਅਦ ਦੋ ਲੋਕਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਓਟਾਵਾ ਪੈਰਾਮੈਡਿਕ ਸਰਵਿਸ ਦੇ ਰੀਡ ਪਰਡੀ ਦਾ ਕਹਿਣਾ ਹੈ ਕਿ ਓਰਲੀਨਜ਼ ਵਿੱਚ ਧਮਾਕੇ ਤੋਂ ਬਾਅਦ ਦੋਵਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਣਾ ਪਿਆ, ਜਦੋਂ ਕਿ ਤਿੰਨ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।
ਓਟਾਵਾ ਦੇ ਡਿਪਟੀ ਫਾਇਰ ਚੀਫ਼ ਡੇਵਿਡ ਮੈਟਸ਼ਕੇ ਨੇ ਕਿਹਾ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ 6:18 ਵਜੇ ਹੋਇਆ ਅਤੇ ਚਾਰ ਘਰ ਪ੍ਰਭਾਵਿਤ ਹੋਏ ਜੋ ਉਸਾਰੀ ਅਧੀਨ ਸਨ।ਓਟਾਵਾ ਫਾਇਰ ਸਰਵਿਸ ਨੇ ਪਹਿਲਾਂ ਕਿਹਾ ਸੀ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਸੀ। ਓਟਾਵਾ ਪੁਲਿਸ ਸੇਵਾ ਦੇ ਐਮੀ ਬਾਂਡ ਦਾ ਕਹਿਣਾ ਹੈ ਕਿ ਪੁਲਿਸ ਧਮਾਕੇ ਦੀ ਜਾਂਚ ਲਈ ਓਨਟਾਰੀਓ ਫਾਇਰ ਮਾਰਸ਼ਲ ਦੇ ਦਫਤਰ ਨਾਲ ਕੰਮ ਕਰ ਰਹੀ ਹੈ।