ਕੈਨੇਡਾ ਲਈ ਰੂਸ ਦੇ ਰਾਜਦੂਤ ਦਾ ਕਹਿਣਾ ਹੈ ਕਿ ਕੈਨੇਡਾ ਰੂਸੀਆਂ ਵਾਸਤੇ ਯਾਤਰਾ ਲਈ “ਬਹੁਤ ਹੀ ਖ਼ਤਰਨਾਕ” ਦੇਸ਼ ਹੈ। ਓਲੇਗ ਸਟੈਪਾਨੋਵ ਨੇ ਕਿਹਾ ਕਿ ਕੈਨੇਡਾ ਵਿਚ ਮੌਜੂਦ ਰੂਸੀ ਲੋਕ ਨਸਲਵਾਦ ਦਾ ਸਾਹਮਣਾ ਕਰ ਰਹੇ ਹਨ ਅਤੇ ਕੈਨੇਡਾ ਵੱਲੋਂ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਰੂਸੀ ਭਾਸ਼ਾ ਵਿਚ ਦਿੱਤੇ ਇੰਟਰਵਿਊ ਵਿਚ ਸਟੈਪਾਨੋਵ ਨੇ ਕਿਹਾ,” ਮੈਂ ਟੂਰਿਜ਼ਮ, ਕਾਰੋਬਾਰ ਜਾਂ ਸਿੱਖਿਆ ਲਈ ‘ਕੈਨੇਡਾ ਆਉਣ’ ਦੀ ਸਿਫ਼ਾਰਿਸ਼ ਨਹੀਂ ਕਰੂੰਗਾ।”
ਸਟੈਪਾਨੋਵ ਨੇ ਕਿਹਾ ਕੈਨੇਡਾ ਅਤੇ ਰੂਸ ਦੇ ਰਿਸ਼ਤੇ ਕਾਫ਼ੀ ਤਣਾਅਗ੍ਰਸਤ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਰੂਸ ਵੈਨਕੂਵਰ ਵਿਚ ਕਾਂਸੁਲੇਟ ਖੋਲਣ ਵਿਚ ਅਸਮਰੱਥ ਰਿਹਾ ਹੈ। ਉਹਨਾਂ ਕਿਹਾ ਕਿ ਜੇ ਕੈਨੇਡਾ ਅਮਰੀਕਾ ਦੇ ਨਕਸ਼ੇ ਕਦਮ ‘ਤੇ ਚੱਲਣਾ ਬੰਦ ਕਰੇਗਾ, ਤਾਂ ਰੂਸ ਕੈਨੇਡਾ ਨਾਲ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ, ਪਰ ਕੈਨੇਡਾ ਦਾ ਕਹਿਣਾ ਹੈ ਕਿ ਅਜਿਹਾ ਉਦੋਂ ਹੀ ਹੋਵੇਗਾ ਜੇ ਕੈਨੇਡਾ ਯੂਕਰੇਨ ਵਿਚ ਹਮਲਾ ਬੰਦ ਕਰੇਗਾ ਅਤੇ ਯੂਕਰੇਨ ਦੇ ਨੁਕਸਾਨ ਦੀ ਭਰਪਾਈ ਕਰੇਗਾ।
ਦ ਕੈਨੇਡੀਅਨ ਪ੍ਰੈੱਸ