ਅਮਰੀਕਾ-ਦੱਖਣੀ ਕੋਰੀਆ ਦੇ ਸਾਂਝੇ ਹਵਾਈ ਅਭਿਆਸ ਤੋਂ ਇਕ ਦਿਨ ਬਾਅਦ ਉੱਤਰੀ ਕੋਰੀਆ ਨੇ ਫਿਰ ਤੋਂ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਕੋਰੀਆ ਨੇ 48 ਘੰਟਿਆਂ ਦੇ ਅੰਦਰ ਦੂਜੀ ਵਾਰ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੇ ਸੁਖੋਨ ਖੇਤਰ ਤੋਂ ਸਵੇਰੇ 7:00 ਵਜੇ ਤੋਂ 7:11 ਵਜੇ ਦਰਮਿਆਨ ਦੋ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਦਾ ਪਤਾ ਲਗਾਇਆ। ਦੱਖਣੀ ਕੋਰੀਆ ਦੀ ਫੌਜ ਦੇਸ਼ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਦੇ ਹੋਏ ਅਮਰੀਕਾ ਦੇ ਨਾਲ ਸਹਿਯੋਗ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਖਣੀ ਕੋਰੀਆ ਦੇ ਐਫ-35 ਏ ਸਟੀਲਥ ਲੜਾਕੂ ਜਹਾਜ਼ਾਂ ਅਤੇ ਐੱਫ-15 ਕੇ ਜੈੱਟਾਂ ਨੇ ਫੌਜੀ ਅਭਿਆਸ ਦੌਰਾਨ ਅਮਰੀਕੀ ਐੱਫ-16 ਲੜਾਕੂ ਜਹਾਜ਼ਾਂ ਦੇ ਨਾਲ ਉਡਾਣ ਭਰੀ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ 18 ਫਰਵਰੀ ਨੂੰ ਇੱਕ ਫੌਜੀ ਪਰੇਡ ਦੌਰਾਨ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਸੰਯੁਕਤ ਅਭਿਆਸ ਸ਼ੁਰੂ ਕੀਤਾ ਸੀ।