ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਦੁਆਰਾ ਕੈਨੇਡਾ ਵਿੱਚ 200 ਤੋਂ ਵੱਧ ਸਾਲਾਂ ਦੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿੱਚ 1809 ਤੋਂ ਸ਼ੁਰੂ ਹੋ ਕੇ ਅਜੋਕੇ ਸਮੇਂ ਤੱਕ ਸਿੱਖ ਕੈਨੇਡੀਅਨਾਂ ਦੀ ਯਾਤਰਾ ਅਤੇ ਪ੍ਰਾਪਤੀਆਂ ਦਾ ਜ਼ਿਕਰ ਹੈ। ਵੁੱਡਸਟੌਕ ਮਿਊਜ਼ੀਅਮ ਦੇ ਕਿਊਰੇਟਰ ਕੈਰਨ ਨੇ ਕਿਹਾ ਕਿ ਅਤੀਤ ਅਤੇ ਭਵਿੱਖ ਨੂੰ ਜੋੜਦੀ ਇਹ ਪ੍ਰਦਰਸ਼ਨੀ ਸ਼ਹਿਰ ਲਈ ਗ੍ਰੇਟਰ ਟੋਰੌਂਟੋ ਏਰੀਆ ਤੋਂ ਪਰਵਾਸ ਕਰ ਰਹੀ ਸਿੱਖ ਅਤੇ ਪੰਜਾਬੀ ਬੋਲਣ ਵਾਲੀ ਆਬਾਦੀ ਦੀ ਆਮਦ ਦੇ ਨਾਲ ਜੁੜਨ ਅਤੇ ਸਨਮਾਨ ਕਰਨ ਦਾ ਵਧੀਆ ਤਰੀਕਾ ਹੈ।
ਇਸ ਪ੍ਰਦਰਸ਼ਨੀ ਨੇ ਦਰਸ਼ਨ ‘ਵੁੱਡੀ’ ਬੇਦੀ ਨੂੰ ਮਾਣ ਨਾਲ ਭਰ ਦਿੱਤਾ, ਜਿਸ ਨੇ 1978 ਵਿੱਚ ਮਿਸੀਸਾਗਾ ਵਿੱਚ ਓਨਟੇਰੀਓ ਖਾਲਸਾ ਦਰਬਾਰ ਬਣਾਉਣ ਵਿੱਚ ਮਦਦ ਕਰਨ ਵਾਲੀ ਕਮੇਟੀ ਵਿੱਚ ਹਿੱਸਾ ਲਿਆ ਸੀ। ਇਸ ਪ੍ਰਦਰਸ਼ਨੀ ਵਿੱਚ ਓਨਟੇਰੀਓ ਖਾਲਸਾ ਦਰਬਾਰ, ਜਿਸਨੂੰ ਕਿ ਆਮ ਤੌਰ ‘ਤੇ ਡਿਕਸੀ ਗੁਰਦੁਆਰਾ ਵਜੋਂ ਜਾਣਿਆ ਜਾਂਦਾ ਹੈ , ਦੇ ਨਿਰਮਾਣ ਦੇ ਯਤਨਾਂ ਦਾ ਵੀ ਜ਼ਿਕਰ ਹੈ। ਦਰਸ਼ਨ ਬੇਦੀ ਨੇ ਕਿਹਾ ਲੋਕਾਂ ਲਈ ਇਹ ਜਾਣਨਾ ਬਹੁਤ ਵਧੀਆ ਹੈ ਕਿ ਅਸੀਂ ਕੀ ਹਾਂ ਅਤੇ ਅਸੀਂ 200 ਸਾਲਾਂ ਵਿੱਚ ਕੀ ਪ੍ਰਾਪਤ ਕੀਤਾ ਹੈ। ਸਾਡੇ ਪੁਰਖਿਆਂ ਨੇ ਸੱਚਮੁੱਚ ਸਖ਼ਤ ਮਿਹਨਤ ਕੀਤੀ ਇਸ ਲਈ ਇਹ ਯਕੀਨੀ ਤੌਰ ‘ਤੇ ਸਾਡੇ ਪੁਰਖਿਆਂ ਲਈ ਇੱਕ ਚੰਗੀ ਪ੍ਰਾਪਤੀ ਹੈ। ਬੇਦੀ ਨੇ ਕਿਹਾ 2016 ਤੋਂ ਸਿੱਖ ਭਾਈਚਾਰੇ ਦੀ ਆਬਾਦੀ ਬਦਲ ਗਈ ਹੈ। ਸਾਨੂੰ ਗੁਰਦੁਆਰਾ ਖੋਲ੍ਹਣ ਲਈ ਤਿੰਨ ਏਕੜ ਖਾਲੀ ਜ਼ਮੀਨ ਮਿਲੀ ਹੈ, ਜੋ ਭਾਈਚਾਰੇ ਨੂੰ ਵੁੱਡਸਟੌਕ ਵਿੱਚ ਲਿਆ ਰਿਹਾ ਹੈ।
ਹਿਊਸਟਨ ਨੇ ਕਿਹਾ ਕਿ ਸਿੱਖ ਕੈਨੇਡੀਅਨਜ਼ ਨੇ ਇਸ ਦੇਸ਼ ਵਿੱਚ ਕਿੰਨਾ ਸਮਾਂ ਗੁਜ਼ਾਰਿਆ ਹੈ , ਇਹ ਬਹੁਤ ਸਾਰੇ ਲੋਕਾਂ ਲਈ ਘੱਟ ਜਾਣਿਆ ਜਾਣ ਵਾਲਾ ਤੱਥ ਹੈ। ਕੈਨੇਡਾ ਦਾ ਪਹਿਲਾ ਗੁਰਦੁਆਰਾ 1911 ਵਿੱਚ ਬਣਾਇਆ ਗਿਆ ਸੀ ਜੋ ਕਿ ਐਬਸਫੋਰਡ , ਬੀਸੀ ਵਿੱਚ ਮੌਜੂਦ ਹੈ। ਸਵਰਪ ਕੌਰ ਸਰਨ ਦਾ ਕਹਿਣਾ ਹੈ ਕਿ 1960 ਵਿੱਚ ਦਵਿੰਦਰ ਕੌਰ ਬੈਂਸ ਦੀ ਵਿਕਟੋਰੀਆ ਬੀਸੀ ਵਿੱਚ ਪਹਿਲੀ ਮਹਿਲਾ ਸਿੱਖ ਪ੍ਰਧਾਨ ਵਜੋਂ ਨਿਯੁਕਤੀ ਵਜੋਂ ਪਤਾ ਲੱਗਣਾ ਉਸ ਲਈ ਨਵੀਂ ਗੱਲ ਸੀ। ਪ੍ਰਦਰਸ਼ਨੀ 20 ਫਰਵਰੀ ਤੋਂ ਅਪ੍ਰੈਲ ਵਿੱਚ ਸਿੱਖ ਵਿਰਾਸਤੀ ਮਹੀਨੇ ਦੇ ਅੰਤ ਤੱਕ ਚੱਲੇਗੀ।
(ਸੀਬੀਸੀ ਨਿਊਜ਼)