(ਸਤਪਾਲ ਸਿੰਘ ਜੌਹਲ)-ਜੋ ਮਾਪੇ ਆਪਣੇ ਕਿੰਡਰਗਾਰਡਨ ਤੋਂ 12ਵੀਂ ਤੱਕ ਪੜ੍ਹਦੇ ਬੱਚੇ ਨੂੰ ਫੋਨ ਲੈ ਕੇ ਦਿੰਦੇ ਹਨ, ਤੇ ਸਿਤਮ ਦੀ ਗੱਲ ਇਹ ਵੀ ਕਿ ਉਹ ਮਾਪੇ ਬੱਚੇ ਦੀਆਂ ਸੋਸ਼ਲ ਮੀਡੀਆ ਹਰਕਤਾਂ ਅਤੇ ਚੈਟਾਂ ਦੀ ਨਿਗਰਾਨੀ ਨਾ ਕਰਨ ਦੀ ਅਣਗਹਿਲੀ (ਮਹਾਂਗਲਤੀ) ਕਰਦੇ ਹਨ, ਉਹ ਇਹ ਸਮਝ ਲੈਣ ਕਿ ਉਨ੍ਹਾਂ ਨੇ ਜਿਸ ਦਿਨ ਬੱਚੇ ਨੂੰ ਫੋਨ ਲੈ ਦਿੱਤਾ ਸੀ ਉਸ ਦਿਨ ਆਪਣੇ ਦਾ ਦੇੁੱਖਾਂ (ਕੰਡਿਆਂ) ਦਾ ਬੀ ਬੀਜਿਆ ਸੀ ਜਿਸ ਨੇ ਉੱਗਣਾ ਜਰੂਰ ਹੈ ਅਤੇ ਅੱਗੇ ਚੱਲ ਕੇ ਦੁੱਖ ਜਰੂਰ ਦੇਣੇ ਹਨ। ਇਸ ਸੱਚਾਈ ਨੂੰ ਕੋਈ ਭਲਮਾਣਸੀ ਨਾਲ਼ ਮੰਨ ਲਵੇ ਅਤੇ ਭਾਵੇਂ ਠੋਕਰਾਂ ਖਾਣ ਵੇਲੇ ਮੰਨ ਲਵੇ। ਯਾਦ ਰੱਖਿਓ ਕਿ ਸਕੂਲਾਂ ਵਿੱਚ ਵੱਡੀਆਂ ਹੋ ਰਹੀਆਂ ਲੱਗਭੱਗ ਸਾਰੀਆਂ ਸਮੱਸਿਆਵਾਂ ਘਰਾਂ (ਬੈੱਡਰੂਮਾਂ ਵਿੱਚ ਸ਼ਿੱਦਰੀ ਚੈਟਾਂ) ਵਿੱਚੋਂ ਸ਼ੁਰੂ ਹੋ ਰਹੀਆਂ ਹਨ। ਬਰੈਂਪਟਨ `ਚ ਪਰਸੋਂ ਇਕ ਸਕੂਲ ਵਿੱਚੋਂ 9 ਮੁੰਡੇ ਸਸਪੈਂਡ ਕੀਤੇ ਗਏ ਤੇ 3 ਵਿਰੁੱਧ ਪੁਲਿਸ ਨੇ ਕੇਸ ਦਰਜ ਕੀਤੇ ਹਨ। ਪੁਆੜੇ ਫੋਨ ਚੈਟਾਂ ਦੇ ਹਨ ਜੋ ਮਾਪੇ ਬੱਚਿਆਂ ਨੂੰ ਆਪ ਹੱਥੀਂ ਲੈ ਕੇ ਦਿੰਦੇ ਹਨ, ਜਦਕਿ ਸਕੂਲਾਂ ਵਿੱਚ ਫੋਨਾਂ, ਚੈਟਾਂ, ਕੈਸ਼ ਵਗੈਰਾ ਦੀ ਲੋੜ ਕੋਈ ਨਹੀਂ।