ਡੇਰਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੁਨਾਰੀਆ ਜੇਲ੍ਹ ਵਾਪਸ ਪਰਤ ਗਿਆ ਹੈ। ਉਹ ਸ਼ੁੱਕਰਵਾਰ 4.52 ਵਜੇ ਜੇਲ੍ਹ ਪਹੁੰਚਿਆ, ਕਿਉਂਕਿ 5 ਵਜੇ ਤੱਕ ਉਸ ਨੇ ਹੋਰ ਕੈਦੀਆਂ ਦੀ ਤਰ੍ਹਾਂ ਹਾਜ਼ਰੀ ਦੇਣੀ ਸੀ। ਇਸ ਦੌਰਾਨ ਪੁਲਸ ਦੀ ਭਾਰੀ ਸੁਰੱਖਿਆ ਉੱਥੇ ਤਾਇਨਾਤ ਰਹੀ ਅਤੇ ਬੈਰੀਕੇਟ ਲਗਾ ਕੇ ਜੇਲ੍ਹ ਦੇ ਲਗਭਗ ਇਕ ਕਿਲੋਮੀਟਰ ਦੂਰ ਤੱਕ ਕਿਸੇ ਵੀ ਅਣਜਾਣ ਵਿਅਕਤੀ ਨੂੰ ਜੇਲ੍ਹ ਕੰਪਲੈਕਸ ‘ਚ ਆਉਣ ਨਹੀਂ ਦਿੱਤਾ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਰਿਆਣਾ ਪੁਲਸ ਲੈਣ ਲਈ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਵਾਨਾ ਆਸ਼ਰਮ ‘ਚ ਪਹੁੰਚੀ ਸੀ। ਸਖ਼ਤ ਸੁਰੱਖਿਆ ਵਿਚਾਰੇ ਰਹੀਮ ਰਹੀਮ ਦੀਆਂ ਗੱਡੀਆਂ ਦਾ ਕਾਫ਼ਲਾ ਸੁਨਾਰੀਆ ਜੇਲ੍ਹ ਪਹੁੰਚਿਆ। ਰਾਮ ਰਹੀਮ ਦੇ ਪੈਰੋਕਾਰ ਵੀ ਉੱਥੇ ਪਹੁੰਚ ਗਏ ਅਤੇ ਹੱਥ ਜੋੜ ਕੇ ਖੜ੍ਹੇ ਹੋ ਗਏ। ਰਾਮ ਰਹੀਮ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਉਸ ‘ਤੇ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਪੈਰੋਕਾਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ ਗੱਡੀ ਦਾ ਦਰਸ਼ਨ ਮਾਤਰ ਹੀ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਹੈ।