ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਵਿੱਚ ਹੀ ਜਾਰੀ ਕੀਤੀ ਗਈ ਪਾਲਿਸੀ ਮੁਤਾਬਿਕ ਹੁਣ ਕੈਨੇਡਾ ਵਿੱਚ ਆਏ ਹੋਏ ਵਿਜ਼ਿਟਰ, ਕੋਈ ਕੰਮ ਮਿਲਣ ‘ਤੇ ਕੈਨਡਾ ਵਿੱਚ ਰਹਿੰਦੇ ਹੋਏ ਹੀ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਹਨ। ਇਹ ਨਿਯਮ 28 ਫ਼ਰਵਰੀ 2025 ਤੱਕ ਜਾਰੀ ਰਹਿਣਗੇ। ਇਹ ਫ਼ੈਸਲਾ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ।
Foreign nationals who are in Canada as visitors and who receive a valid job offer will continue to be able to apply for, and receive, a work permit without having to leave the country until February 28th, 2025.
Learn more: https://t.co/zRCjdQIeK5 pic.twitter.com/6NczV7yScF
— IRCC (@CitImmCanada) February 28, 2023
ਕੈਨੇਡਾ ਵਿੱਚ ਆਏ ਹੋਏ ਵਿਜ਼ਿਟਰਜ਼ ਨੂੰ ਵਰਕ ਪਰਮਿਟ ਮਿਲਣ ਦੀ ਪਾਲਿਸੀ ਇਸ ਸਾਲ ਸ਼ੁਰੂ ਨਹੀਂ ਹੋਈ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਕੈਨੇਡਾ ਵੱਲੋਂ ਇਹ ਪਾਲਿਸੀ , ਅਗਸਤ 2020 ਦੌਰਾਨ ਲਿਆਂਦੀ ਗਈ ਸੀ। ਉਸਤੋਂ ਬਾਅਦ ਇਸ ਪਾਲਿਸੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਸ ਸਮੇਂ ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਂਡੀਚੀਨੋ ਨੇ ਕਿਹਾ ਸੀ ਅਸੀਂ ਕੈਨੇਡਾ ਵਿਚਲੇ ਨੌਕਰੀਦਾਤਿਆ ਨੂੰ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਵਿੱਚ ਆ ਰਹੀਆਂ ਚੁਣੌਤੀਆਂ ਤੋਂ ਜਾਣੂ ਹਾਂ। ਇਹ ਨਿਯਮ ਸੈਲਾਨੀਆਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਇਜਾਜ਼ਤ ਦੇਣਗੇ।
ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਇਸ ਪਾਲਿਸੀ ਅਧੀਨ ਵਰਕ ਪਰਮਿਟ ਲੈਣ ਵਾਲੇ ਵਿਅਕਤੀ ਕੋਲ ਅਰਜ਼ੀ ਦੇਣ ਸਮੇਂ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬਿਨੈਕਾਰ ਕੋਲ LMIA ਬੇਸਡ ਜੌਬ ਆਫ਼ਰ ਹੋਣਾ ਚਾਹੀਦਾ ਹੈ। ਕੈਨੇਡਾ ਵਿੱਚ ਆਇਆ ਹੋਇਆ ਵਿਅਕਤੀ ਬਾਰਡਰ ‘ਤੇ ਜਾ ਕੇ ਉਸੇ ਦਿਨ ਹੀ ਵਰਕ ਪਰਮਿਟ ਹਾਸਿਲ ਕਰ ਸਕਦਾ ਹੈ ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਬਿਨੈਕਾਰ ਨੂੰ ਕੁਝ ਮਹੀਨੇ ਦੀ ਉਡੀਕ ਕਰਨੀ ਪੈ ਸਕਦੀ ਹੈ।
ਇਸ ਪਾਲਿਸੀ ਬਾਰੇ ਵਧੇਰੇ ਜਾਣਕਾਰੀ ਇਥੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹੋ।