ਨੇਪਾਲ ’ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਨੇ ਇਕ 26 ਸਾਲਾ ਨੌਜਵਾਨ ਦੀ ਸਰਜਰੀ ਕਰ ਕੇ ਢਿੱਡ ’ਚੋਂ ਵੋਡਕਾ ਦੀ ਬੋਤਲ ਕੱਢੀ ਹੈ। ‘ਦਿ ਹਿਮਾਲਿਅਨ ਟਾਈਮਜ਼’ ਅਖ਼ਬਾਰ ’ਚ ਸ਼ੁੱਕਰਵਾਰ ਨੂੰ ਛਪੀ ਇਕ ਖ਼ਬਰ ਮੁਤਾਬਕ ਰੌਤਹਟ ਜ਼ਿਲ੍ਹੇ ਦੀ ਗੁਜਾਰਾ ਨਗਰਪਾਲਿਕਾ ਦੇ ਰਹਿਣ ਵਾਲੇ ਨੂਰਸਾਦ ਮਨਸੂਰੀ ਨੇ ਢਿੱਡ ’ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਜਾਂਚ ਦੌਰਾਨ ਵੋਡਕਾ ਦੀ ਬੋਤਲ ਮਿਲੀ।
ਉਸ ਨੂੰ ਹਸਪਤਾਲ ’ਚ 5 ਦਿਨ ਪਹਿਲਾਂ ਦਾਖ਼ਲ ਕਰਵਾਇਆ ਗਿਆ ਅਤੇ ਢਾਈ ਘੰਟੇ ਦੀ ਸਰਜਰੀ ਤੋਂ ਬਾਅਦ ਢਿੱਡ ’ਚੋਂ ਬੋਤਲ ਨੂੰ ਸਫਲਤਾਪੂਰਵਕ ਕੱਢ ਲਿਆ ਗਿਆ। ਇਕ ਡਾਕਟਰ ਨੇ ਕਿਹਾ ਕਿ ਬੋਤਲ ਨਾਲ ਉਸ ਦੀ ਅੰਤੜੀ ਫਟ ਗਈ ਸੀ, ਜਿਸ ਕਾਰਨ ਮਲ ਦਾ ਰਿਸਾਅ ਅਤੇ ਅੰਤੜੀਆਂ ਵਿਚ ਸੋਜ ਹੋ ਰਹੀ ਸੀ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੱਕ ਹੈ ਕਿ ਬੋਤਲ ਗੁਦਾ ਰਾਹੀਂ ਨੂਰਸਾਦ ਦੇ ਢਿੱਡ ਵਿਚ ਪਾਈ ਗਈ। ਪੁਲਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਨੂਰਸਾਦ ਦੇ ਦੋਸਤਾਂ ਨੇ ਉਸ ਨੂੰ ਸ਼ਰਾਬ ਪਿਲਾਈ ਅਤੇ ਗੁਦਾਂ ਰਾਹੀਂ ਬੋਤਲ ਉਸ ਦੇ ਢਿੱਡ ’ਚ ਪਾਈ ਹੋਵੇ। ਰੌਤਹਟ ਪੁਲਸ ਨੇ ਘਟਨਾ ਦੇ ਸਿਲਸਿਲੇ ਵਿਚ ਨੂਰਸਾਦ ਦੇ ਕੁੱਝ ਦੋਸਤਾਂ ਤੋਂ ਪੁੱਛਗਿੱਛ ਕੀਤੀ ਹੈ।