ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਰਾਸ਼ਟਰੀ ਗੀਤ ਦੇ ਬੋਲਾਂ ਨੂੰ ਬਦਲਣ ਦੇ ਵਿਚਾਰ ਦਾ ਵਿਰੋਧ ਨਹੀਂ ਕਰਦੇ ਹਨ, ਪਰ ਉਹਨਾਂ ਕਿਹਾ ਕਿ ਇਸ ਫ਼ੈਸਲੇ ਲਈ ਉਹ ਕੈਨੇਡੀਅਨਜ਼ ਦੇ ਵਿਚਾਰ ਜਾਨਣਾ ਚਾਹੁੰਦੇ ਹਨ। ਕੈਨੇਡੀਅਨ ਗਾਇਕਾ ਜੂਲੀ ਬਲੈਕ ਵੱਲੋਂ ਨੇ ਫ਼ਰਵਰੀ ਦੌਰਾਨ ਅਮਰੀਕਾ ਦੇ ਓਟਾਹ ਸ਼ਹਿਰ ਵਿਚ ਆਯੋਜਿਤ ਬਾਸਕੇਟਬਾਲ ਖੇਡ ਆਯੋਜਨ ਦੌਰਾਨ ਕੈਨੇ ਡੀਅਨ ਰਾਸ਼ਟਰ ਗਾਣ ਗਾਇਆ ਸੀ। ਜੂਲੀ ਬਲੈਕ ਵੱਲੋਂ ਕੈਨੇਡਾ ਦੇ ਰਾਸ਼ਟਰੀ ਗਾਣ ਨੂੰ ਇੱਕ ਤਬਦੀਲੀ ਕਰਕੇ ਗਾਉਣ ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋ ਗਈ ਹੈ।
ਰਾਸ਼ਟਰੀ ਗਾਣ ਦੇ ਅਸਲ ਬੋਲਾਂ ਵਿਚ ਓ ਕੈਨੇਡਾ ! ਅਵਰ ਹੋਮ ਐਂਡ ਨੇਟਿਵ ਲੈਂਡ (O Canada! Our home and native land) ਹੈ ਯਾਨੀ ਸਾਡਾ ਘਰ ਅਤੇ ਸਾਡੀ ਜੱਦੀ ਧਰਤੀ। ਪਰ ਜੂਲੀ ਨੇ ਯੂਰਪੀਅਨ ਵਸਨੀਕਾਂ ਤੋਂ ਪਹਿਲਾਂ ਇਸ ਸਰਜ਼ਮੀਨ ‘ਤੇ ਰਹਿਣ ਵਾਲੇ ਮੂਲਨਿਵਾਸੀਆਂ ਨੂੰ ਮਾਨਤਾ ਦੇਣ ਲਈ ਕੈਨੇਡਾ ਦੇ ਰਾਸ਼ਟਰੀ ਗਾਣ ਨੂੰ, ਓ ਕੈਨੇਡਾ, ਅਵਰ ਹੋਮ ਔਨ ਨੇਟਿਵ ਲੈਂਡ ਆਖਿਆ (O Canada! Our home on native land), ਜਿਸਦਾ ਭਾਵ ਹੈ ਕਿ ਮੂਲਨਿਵਾਸੀਆਂ ਦੀ ਧਰਤੀ ‘ਤੇ ਸਾਡਾ ਘਰ।
ਮਿਸੀਸਾਗਾ ਦੇ ਮੇਅਰ , ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਓਨਟੇਰੀਓ ਲਿਬਰਲ ਲੀਡਰਸ਼ਿਪ ਲਈ ਉਮੀਦਵਾਰ ਬੋਨੀ ਕ੍ਰੋਮਬੀ ਨੇ ਗੀਤ ਦੇ ਬੋਲ ਬਦਲਣ ਦਾ ਸਮਰਥਨ ਕੀਤਾ ਹੈ। ਕ੍ਰੋਮਬੀ ਨੇ ਮਿਸੀਸਾਗਾ ਸਿਟੀ ਕੌਂਸਲ ਵਿੱਚ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਔਟਵਾ ਨੂੰ ਤਬਦੀਲੀ ਕਰਨ ਦੀ ਬੇਨਤੀ ਕੀਤੀ ਗਈ। ਟ੍ਰਡੋ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਕੈਨੇਡੀਅਨਾਂ ਦੇ ਵਿਚਾਰਾਂ ਵਿੱਚ ਦਿਲਚਸਪੀ ਰੱਖਦੇ ਹਨ।