ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਅਤੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਅਟਕਲਾਂ ਚੱਲ ਰਹੀਆਂ ਹਨ।
ਟਵਿੱਟਰ ‘ਤੇ ਬੁੱਧਵਾਰ ਸ਼ਾਮ ਨੂੰ ਅਜਿਹੀਆਂ ਪੋਸਟਾਂ ਨਾਲ ਧਮਾਕਾ ਹੋਇਆ, ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਕਿ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਅਤੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਖਾਲਿਸਤਾਨੀ ਆਪ੍ਰੇਟਿਵ ਨਾਲ ਸਬੰਧਿਤ ਇਸ ਖਬਰ ਦੀ ਸੱਚਾਈ ਕੀ ਹੈ। ਟਵਿੱਟਰ ਉਪਭੋਗਤਾਵਾਂ ਨੇ ਪਲੇਟਫਾਰਮ ‘ਤੇ ਕਈ ਮੀਮਜ਼ ਨਾਲ ਹੜ੍ਹ ਲਿਆਂਦਾ ਹੋਇਆ ਹੈ। ਕੁਝ ਵੱਲੋਂ ਇਸ ਖਬਰ ਦਾ ਮਜਾਕ ਬਣਾਇਆ ਗਿਆ।
Update
ਪੰਨੂ ਦੀ ਮੌਤ ਦੀ ਖ਼ਬਰ ਸੀ ਝੂਠੀ
ਖ਼ਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਕੁਝ ਘੰਟੇ ਭੰਬਲਭੂਸਾ ਬਣਿਆ ਰਿਹਾ। ਹਾਲਾਂਕਿ ਇਸ ਸਬੰਧੀ ਨਾ ਤਾਂ ਸਿਖ ਹਲਕਿਆਂ ਨੇ ਅਤੇ ਨਾ ਹੀ ਅਮਰੀਕੀ ਸਰਕਾਰ ਨੇ ਕੋਈ ਪੁਸ਼ਟੀ ਕੀਤੀ। ਅਜੀਤ ਵੀਕਲੀ ਇਸ ਖ਼ਬਰ ਨੂੰ ਝੂਠੀ ਕਰਾਰ ਦਿੰਦਾ ਹੈ, ਅਤੇ ਅਜਿਹਾ ਅਸੀ ਖ਼ਾਲਸਾ ਟੂਡੇ ਦੇ CEO ਸੁੱਖੀ ਚਾਹਲ ਦਾ ਹਵਾਲਾ ਦੇਣਾ ਚਾਹਾਂਗੇ ਜਿੰਨਾ ਦੀ ਇਕ ਟਵੀਟ ਇੰਟਰਨੈੱਟ ’ਤੇ ਦੇਖੀ ਜਾ ਸਕਦੀ ਹੈ, ਅਤੇ ਉਹ ਕਹਿੰਦੇ ਹਨ ਕਿ ਕੈਲੇਫੋਰਨੀਆ ’ਚ ਓਨਾ ਦੇ ਘਰ ਲਾਗੇ ਕੋਈ ਅਜਿਹਾ ਕਾਰ ਹਾਦਸਾ ਨਹੀ ਵਾਪਰਿਆ ਜਿਸ ਵਿੱਚ ਕਿਸੇ ਸਿਖ ਜਾਂ ਪੰਜਾਬੀ ਦੀ ਮੌਤ ਦੀ ਖ਼ਬਰ ਹੋਵੇ।ਓਨਾ ਦਾ ਕਹਿਣਾ ਸੀ ਕਿ ਉਹ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਇਹ ਖ਼ਬਰ ਇਕ ਫ਼ੇਕ ਨਿਊਜ਼ ਹੈ।
ਸਭ ਤੋ ਪਹਿਲੇ ਯੂਜ਼ਰਜ਼ ’ਚ MJ club ਨਾਮ ਦੇ ਇਕ ਟਵਿਟਰ ਯੂਜ਼ਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਨੂੰ ਇਕ ਵੱਡੀ ਬ੍ਰੇਕਿੰਗ ਨਿਊਜ਼ ਦੱਸਦਿਆਂ ਇਹ ਦਾਅਵਾ ਕੀਤਾ ਸੀ ਕਿ ਪੰਨੂ ਪਿਛਲੇ ਦੋ ਮਹੀਨਿਆਂ ਦੋਰਾਨ ਮਾਰੇ ਗਏ ਤਿੰਨ ਖ਼ਾਲਿਸਤਾਨੀਆਂ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਜਵੜ ਦੀ ਮੌਤ ਤੋਂ ਬਾਅਦ ਲੁਕਿਆ ਹੋਇਆ ਸੀ।
ਸੇਵਾਮੁਕਤ ਮੇਜਰ ਜਨਰਲ ਹਰਸ਼ ਕਕੜ ਨੇ ਵੀ ਇਸ ਖ਼ਬਰ ਨੂੰ ਟਵੀਟ ਕੀਤਾ, ਪਰ ਕਿਹਾ ਕਿ ਓਹ ਪੁਸ਼ਟੀ ਦੀ ਉਡੀਕ ਕਰ ਰਹੇ ਹਨ। ਓਨਾ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਖ਼ਾਲਿਸਤਾਨੀ ਦਹਿਸ਼ਤੀ ਮੁਹਿੰਮ ਨੂੰ ਇੱਕ ਵੱਡਾ ਝਟਕਾ ਹੋਵੇਗਾ।