ਤੁਸੀਂ ਟਮਾਟਰ ਦਾ ਵੱਖ-ਵੱਖ ਰੂਪਾਂ ਵਿੱਚ ਸਵਾਦ ਲਿਆ ਹੋਵੇਗਾ, ਭਾਵੇਂ ਇਹ ਸਬਜ਼ੀਆਂ ਵਿੱਚ ਹੋਵੇ ਜਾਂ ਸਲਾਦ ਵਿੱਚ। ਹਾਲਾਂਕਿ,ਕੀ ਤੁਸੀਂ ਜਾਣਦੇ ਹੋ ਕਿ ਟਮਾਟਰ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ? ਇਕ ਰਿਪੋਰਟ ਅਨੁਸਾਰ,ਟਮਾਟਰ ਦੇ ਜੂਸ ਵਿੱਚ ਸਾਡੇ ਸਰੀਰ ਵਿੱਚ ਖ਼ਰਾਬ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਦੀ ਸਮਰੱਥਾ ਹੈ।
ਇਸ ਵਿੱਚ ਕਈ ਕੁਦਰਤੀ ਮਿਸ਼ਰਣ ਹੁੰਦੇ ਹਨ ਜੋ ਨਾ ਸਿਰਫ਼ ਕੋਲੇਸਟ੍ਰੋਲ ਨੂੰ ਨਿਯੰਤਰਤ ਕਰਨ ਵਿੱਚ ਮਦਦ ਕਰਦੇ ਹਨ,ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਟਮਾਟਰ ਦਾ ਜੂਸ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦਾ ਹੈ ਅਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਇਕ ਗਲਾਸ ਟਮਾਟਰ ਦੇ ਜੂਸ ਦਾ ਨਿਯਮਤ ਸੇਵਨ ਉੱਚ ਕੋਲੇਸਟ੍ਰੋਲ ਵਾਲੇ ਵਿਅਕਤੀਆਂ ਲਈ ਹੈਰਾਨੀਜਨਕ ਨਤੀਜੇ ਦੇ ਸਕਦਾ ਹੈ।
ਟਮਾਟਰ ਦੇ ਜੂਸ ਵਿੱਚ ਮੌਜੂਦ ਪੌਸ਼ਕ ਤੱਤ ਵੀ ਕਾਰਡੀਓਵੈਸਕੁਲਰ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹਨ। ਇੱਕ ਖੋਜ ਮੁਤਾਬਿਕ ਹਰ ਰੋਜ਼ ਇੱਕ ਗਲਾਸ ਟਮਾਟਰ ਦੇ ਜੂਸ ਦਾ ਸੇਵਨ ਕਰਨ ਨਾਲ ਥੋੜ੍ਹੇ ਸਮੇਂ ਵਿੱਚ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ੳੱੁਚ ਕੋਲੇਸਟ੍ਰੋਲ ਵਾਲੇ ਵਿਅਕਤੀ ਸਰਵੋਤਮ ਨਤੀਜਿਆਂ ਲਈ ਬਿਨਾਂ ਲੂਣ ਵਾਲੇ ਟਮਾਟਰ ਦੇ ਜੂਸ ਦਾ ਸੇਵਨ ਕਰਦੇ ਹਨ। ਬਿਨਾਂ ਮਿੱਠੇ ਜੂਸ ਦਾ ਕੋਲੇਸਟ੍ਰੋਲ ਦੇ ਪੱਧਰਾਂ ਤੇ ਵਧੇਰੇ ਸਪੱਸ਼ਟ ਪ੍ਰਭਾਵ ਹੋ ਸਕਦਾ ਹੈ ਅਤੇ ਸਰੀਰ ਵਿੱਚੋਂ ਮਾੜੇ ਕੋਲੇਸਟ੍ਰੋਲ ਨੂੰ ਖਤਮ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਟਮਾਟਰ ਦਾ ਜੂਸ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦਾ ਸੱਚਾ ਖਜ਼ਾਨਾ ਹੈ। ਟਮਾਟਰ ਦੇ ਜੂਸ ਵਿਾਚ ਉੱਚ ਪੱਧਰੀ ਹੋਰ-ਐਂਟੀਆਕਸੀਡੈਂਟ ਹੁੰਦੇ ਹਨ ਜਿਵੇਂ ਕਿ ਵਿਟਾਮਿਨ ਸੀ ਅਤੇ ਬੀਟਾ-ਕੇਰੋਟੀਨ, ਜੋ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ।
ਹਾਲਾਂਕਿ ਟਮਾਟਰ ਦਾ ਜੂਸ ਅਤੇ ਹੋਰ ਟਮਾਟਰ ਉਤਪਾਦ ਸੰਭਾਵੀ ਤੌਰ ਤੇ ਕੁੱਝ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰ ਸਕਦੇ ਹਨ, ਇਸ ਸੰਬੰਧ ਨੂੰ ਹੋਰ ਵਿਆਪਕ ਰੂਪ ਵਿੱਚ ਖੋਜਣ ਲਈ ਜੋਰ ਖੋਜ ਦੀ ਲੋੜ ਹੈ।ਆਪਣੀ ਰੋਜ਼ਾਨਾ ਰੁਟੀਨ ਵਿੱਚ ਟਮਾਟਰ ਦੇ ਜੂਸ ਨੂੰ ਸ਼ਮਿਲ ਕਰਨਾ ਉੱਚ ਕੋਲੇਸਟ੍ਰੋਲ ਦੇ ਪੱਧਰਾਂ ਦਾ ਮੁਕਾਬਲਾ ਕਰਨ ਦਾ ਇੱਕ ਸਾਧਾਰਨ ਪਰ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ।