ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਹੋਏ ਅੰਕੜਿਆਂ ਅਨੁਸਾਰ, ਕੈਨੇਡੀਅਨ ਅਰਥਚਾਰੇ ਵਿਚ ਮਈ ਦੌਰਾਨ 60,000 ਨੌਕਰੀਆਂ ਪੈਦਾ ਹੋਈਆਂ ਹਨ। ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਬੇਰੋਜ਼ਗਾਰੀ ਦੀ ਦਰ ਜੂਨ ਵਿੱਚ ਵਧ ਕੇ 5.4 ਫ਼ੀਸਦੀ ਹੋ ਗਈ ਹੈ ਜੋ ਕਿ ਸਾਲ ਵਿੱਚ ਸਭ ਤੋਂ ਵੱਧ ਹੈ। ਇਹ ਵਾਧਾ ਉਸ ਸਮੇਂ ਦਰਜ ਕੀਤਾ ਗਿਆ ਹੈ ਜਦੋਂ ਦੇਸ਼ ਵਿੱਚ 60,000 ਨੌਕਰੀਆਂ ਪੈਦਾ ਹੋਈਆਂ ਹਨ ਜਿੰਨ੍ਹਾਂ ‘ਚੋਂ ਵਧੇਰੇ ਫ਼ੁੱਲ ਟਾਈਮ ਹਨ।
ਇਹ ਨੌਕਰੀਆਂ, ਥੋਕ ਅਤੇ ਪ੍ਰਚੂਨ ਵਪਾਰ, ਨਿਰਮਾਣ, ਸਿਹਤ ਸੰਭਾਲ, ਆਵਾਜਾਈ ਅਤੇ ਵੇਅਰਹਾਊਸਿੰਗ ਵਿੱਚ ਕੇਂਦ੍ਰਿਤ ਸਨ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 5% ‘ਤੇ ਬਰਕਰਾਰ ਰਹੀ ਪਰ ਮਈ ਵਿੱਚ ਬੇਰੁਜ਼ਗਾਰੀ ਦਰ ਵਧ ਕੇ 5.2% ‘ਤੇ ਪਹੁੰਚ ਗਈ ਸੀ।