ਭਾਰਤੀ ਸਪੇਸ ਏਜੰਸੀ ਨੇ ਅੱਜ ਚੰਦਰਯਾਨ-3 ਨੂੰ ਚੰਨ ‘ਤੇ ਭੇਜਣ ਵਾਲੇ ਰਾਕੇਟ ਦਾ ਸਫਲਤਾਪੂਰਵਕ ਲੌਂਚ ਕੀਤਾ। ਅਗਲੇ ਮਹੀਨ ਇਹ ਪੁਲਾੜ ਯਾਨ ਦੀ ਚੰਦਰਮਾ ਦੇ ਦੱਖਣੀ ਧਰੁਵ ਵਿਚ ਪਹੁੰਚਣ ਦੀ ਉਮੀਦ ਹੈ, ਜਿਸ ਤੋਂ ਬਾਅਦ ਭਾਰਤ ਦੀ ਇੱਕ ਵੱਡੇ ਸਪੇਸ ਸ਼ਕਤੀ ਵੱਜੋਂ ਸਾਖ ਹੋਰ ਮਜ਼ਬੂਤ ਹੋਵੇਗੀ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ ਦੁਪਹਿਰ 2:35 ਵਜੇ ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ LVM3 ਰਾਕੇਟ ਨੂੰ ਲੌਂਚ ਕੀਤਾ।
ਕਰੀਬ 16 ਮਿੰਟਾਂ ਬਾਅਦ ISRO ਦੇ ਮਿਸ਼ਨ ਕੰਟਰੋਲ ਨੇ ਐਲਾਨ ਕੀਤਾ ਕਿ ਰਾਕੇਟ ਚੰਦਰਯਾਨ-3 ਨੂੰ ਧਰਤੀ ਦੀ ਓਰਬਿਟ ਵਿਚ ਦਾਖ਼ਲ ਕਰਨ ਵਿਚ ਸਫਲ ਹੋ ਗਿਆ ਹੈ ਜਿਸ ਤੋਂ ਬਾਅਦ ਇਸਨੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜੇਕਰ ਇਹ ਮਿਸ਼ਨ ਸਫਲ ਹੋ ਜਾਂਦਾ ਹੈ, ਤਾਂ ਭਾਰਤ ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਵਰਗੇ ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਹੋ ਜਾਵੇਗਾ ਜਿਨ੍ਹਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ।