ਬਰੈਂਪਟਨ ਵਿੱਚ ਸੋਮਵਾਰ ਰਾਤ ਨੂੰ ਇੱਕ ਗੋਲੀਬਾਰੀ ਵਿੱਚ 60 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਮੰਗਲਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀਬਾਰੀ ਸੋਮਵਾਰ ਨੂੰ ਰਾਤ 10:18 ਵਜੇ ਅਰਗੇਲੀਆ ਕ੍ਰੇਸੈਂਟ, ਪੈਰਿਟੀ ਰੋਡ ਦੇ ਨੇੜੇ ਇੱਕ ਘਰ ਦੇ ਬਿਲਕੁਲ ਸਾਹਮਣੇ ਹੋਈ ਅਤੇ ਇਹ ਇੱਕ “ਨਿਸ਼ਾਨਾਤਮਕ ਘਟਨਾ” ਸੀ।
ਪੀੜਤ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਸ਼ੱਕੀ ਨੂੰ ਇਲਾਕੇ ਵਿੱਚੋਂ ਗੱਡੀ ਉੱਤੇ ਸਵਾਰ ਹੋ ਕੇ ਫਰਾਰ ਹੁੰਦਿਆਂ ਵੇਖਿਆ ਗਿਆ। ਨਾ ਤਾਂ ਗੱਡੀ ਤੇ ਨਾ ਹੀ ਮਸ਼ਕੂਕਾਂ ਸਬੰਧੀ ਕੋਈ ਵੇਰਵਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ। ਗੋਲੀਬਾਰੀ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਹੈ। ਪੀਲ ਰੀਜਨਲ ਪੁਲਿਸ ਦੀ ਹੋਮੀਸਾਈਡ ਬਿਊਰੋ ਹੁਣ ਜਾਂਚ ਨੂੰ ਸੰਭਾਲ ਰਹੀ ਹੈ।