(ਸਤਪਾਲ ਸਿੰਘ ਜੌਹਲ)- ਲੁਧਿਆਣਾ `ਚ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਨਾਮਵਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਯਾਦ ਵਿੱਚ ਬਰੈਂਪਟਨ ਵਿਖੇ ਇਕਬਾਲ ਮਾਹਲ, ਬਲਿਹਾਰ ਬੱਲੀ, ਰਣਜੀਤ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ਰਧਾਂਜਲੀ ਸਮਾਗਮ ਐਤਵਾਰ, 30 ਜੁਲਾਈ ਨੂੰ ਗੁਰੂ ਨਾਨਕ ਸਿੱਖ ਸੈਂਟਰ, 99 ਗਲਿੱਡਨ ਰੋਡ ਵਿਖੇ 2 ਤੋਂ ਚਾਰ ਵਜੇ ਤੱਕ ਕਰਵਾਇਆ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ 647 764 2019 ਫੋਨ ਨੰਬਰ ਤੋਂ ਮਿਲ਼ ਸਕਦੀ ਹੈ।
-ਟੋਰਾਂਟੋ `ਚ ਸੁਰ ਸਾਗਰ ਰੇਡਿਓ ਟੀਵੀ ਦੇ ਕਰਤਾ-ਧਰਤਾ ਰਵਿੰਦਰ ਸਿੰਘ ਪਨੂੰ ਦੇ ਵੱਡੇ ਭਰਾ ਜਤਿੰਦਰ ਸਿੰਘ ਪਨੂੰ ਦਾ ਬੀਤੇ ਕੱਲ੍ਹ ਕੈਲੀਫੋਰਨੀਆ ਵਿੱਚ ਅਚਾਨਕ ਦਿਲ ਦੇ ਦੌਰੇ ਕਾਰਨ ਅਕਾਲ ਚਲਾਣਾ ਹੋ ਜਾਣ ਦੀ ਦੁਖਦਾਈ ਖਬਰ ਹੈ।
-ਪੰਜਾਬ `ਚ ਹੜ੍ਹਾਂ ਤੋਂ ਪੀੜਤ ਹੋਏ ਲੋਕਾਂ ਦੀ ਕੈਨੇਡਾ ਸਮੇਤ, ਦੇਸ਼ ਅਤੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਵਲੋਂ ਖੁਲ੍ਹੇ ਦਿਲ ਨਾਲ਼ ਮਦਦ ਕਰਨਾ ਜਾਰੀ ਹੈ।
-ਐਸੋਸੀਏਸ਼ਨ ਆਫ ਸੀਨੀਅਰਜ਼ ਕੱਲਬ (ਬਰੈਪਟਨ) ਵਲੋਂ ਸਲਾਨਾ (6ਵਾਂ) ਕੈਨੇਡਾ ਡੇਅ ਸਮਾਗਮ ਬਰੈਂਪਟਨ `ਚ ਸੇਵ ਮੈਕਸ ਸਾਕਰ ਸੈਂਟਰ (ਸੰਦਲਵੁੱਡ/ਡਿਕਸੀ ਰੋਡ) ਵਿਖੇ 19 ਅਗਸਤ ਨੂੰ 11 ਤੋਂ 4 ਵਜੇ ਤੱਕ ਹੋਵੇਗਾ। ਇਸ ਬਾਰੇ ਜੰਗੀਰ ਸਿੰਘ ਸ੍ਹੈਂਬੀ ਨਾਲ਼ 416 409 0126 ਫੋਨ ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਭਾਰਤ ਦਾ 77ਵਾਂ ਅਜਾਦੀ ਦਿਵਸ ਮਨਾਉਣ ਲਈ ਬਰੈਂਪਟਨ ਵਿੱਚ ਭਾਰਤੀ ਕੌਂਸਲਖਾਨੇ ਵਲੋਂ ਸਮਾਗਮ 15 ਅਗਸਤ ਨੂੰ ਸ਼ਾਮ 6 ਤੋਂ 9 ਵਜੇ ਤੱਕ ਰੱਖਿਆ ਗਿਆ ਹੈ।
-ਬਰੈਂਪਟਨ ਦੇ ਸਾਰੇ 5 ਵਿਧਾਇਕਾਂ (MPPs) ਵਲੋਂ ਸਾਂਝੇ ਤੌਰ `ਤੇ ਕਮਿਊਨਿਟੀ ਬਾਰਬੇਕਿਊ ਪਰਸੋਂ, 29 ਜੁਲਾਈ ਨੂੰ 12 ਵਜੇ ਤੋਂ 3 ਵਜੇ ਤੱਕ 60 ਗਲਿੰਗਹੈਮ ਡਰਾਈਵ (ਭਾਰਤੀ ਵੀਜਾ ਤੇ ਕੈਨੇਡੀਅਨ ਪਾਸਪੋਰਟ ਦਫਤਰਾਂ ਵਾਲਾ ਪਲਾਜਾ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਰੇ MPP ਹਰਦੀਪ ਗਰੇਵਾਲ ਦੇ ਸਹਾਇਕ ਸਾਜਨਦੀਪ ਸਿੰਘ ਨਾਲ਼ 647 767 8921 ਫੋਨ ਨੰਬਰ `ਤੇ ਗੱਲ ਕੀਤੀ ਜਾ ਸਕਦੀ ਹੈ।
-ਅਗਲਾ ਕਬੱਡੀ ਟੂਰਨਾਮੈਂਟ ਪਰਸੋਂ 29 ਜੁਲਾਈ ਨੂੰ ਬਰੈਂਪਟਨ ਨੇੜੇ ਬੌਲਟਨ ਵਿਖੇ ALBION BOLTON FAIRGROUNDS `ਚ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ 416 276 1337 ਨੰਬਰ `ਤੇ ਮਨਜੀਤ ਘੋਤੜਾ, ਜਸਵਿੰਦਰ ਸਰਾਏ, ਅਰਿੰਦਰ ਸਿੰਘ ਹਾਂਸ ਤੋਂ ਮਿਲ ਸਕਦੀ ਹੈ।
-ਬਰੈਂਪਟਨ (ਡਿਕਸੀ/ਕੰਟਰੀਸਾਈਡ) ਵਿਖੇ ਤੀਆਂ ਤੀਜ ਦਾ ਤਿਓਹਾਰ ਐਤਵਾਰ, 30 ਜੁਲਾਈ ਨੂੰ ਸ਼ਾਮ 4 ਤੋਂ 8 ਵਜੇ ਤੱਕ ਸ਼ਾਹਬਾਜ ਭੱਟੀ ਪਾਰਕ ਵਿੱਚ ਹੋਵੇਗਾ ਜਿਸ ਬਾਰੇ ਜਥੇਦਾਰ ਜਗੀਰ ਸਿੰਘ ਗੁਰਾਇਆ ਨਾਲ਼ 647 632 4256 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਕੈਨੇਡਾ `ਚ ਕੰਮਕਾਜ ਚਲਾਉਣ ਲਈ ਪ੍ਰਧਾਨ ਮੰਤਰੀ ਦੀ ਕੈਬਨਿਟ ਵਿੱਚ ਕੱਲ੍ਹ ਫੇਰਬਦਲ ਹੋ ਗਿਆ ਪਰ ਇਸ ਨਾਲ਼ ਲੋਕਾਂ ਦੇ ਮਨੋਂ ਲਹਿੰਦੀ ਜਾ ਰਹੀ ਮੌਜੂਦਾ ਘੱਟ-ਗਿਣਤੀ ਸਰਕਾਰ ਦੀ ਦੇਸ਼ ਵਿੱਚ ਹਰਮਨਪਿਆਰਤਾ ਵਧਣ ਦੇ ਸੰਕੇਤ ਮਿਲਣੇ ਸ਼ੁਰੂ ਨਹੀਂ ਹੋਏ ਕਿਉਂਕਿ ਇਕ-ਦੂਜੇ ਨਾਲ ਅਹੁਦਿਆਂ ਦੇ ਫੇਰਬਦਲ ਤੋਂ ਮਹਿੰਗਾਈਆਂ ਤੇ ਅਪਰਾਧਾਂ ਤੋਂ, ਸਿਫਾਰਸ਼ਵਾਦ, ਅਤੇ ਵਿਦੇਸ਼ੀ ਵਰਕਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਲੁਕਵੀਂ ਲੁੱਟ (LMIA ਫਰਾਡ) ਸਮੇਤ ਲੋਕਾਂ ਦੀਆਂ ਕੈਨੇਡਾ ਦੇ ਭਵਿੱਖ ਪ੍ਰਤੀ ਚਿੰਤਾਵਾਂ ਬਾਰੇ (ਪਤਾ ਹੋਣ ਦੇ ਬਾਵਜੂਦ) ਪਾਰਲੀਮੈਂਟ ਮੈਂਬਰਾਂ ਦੀ ਖਾਮੋਸ਼ੀ ਖਤਮ ਨਹੀਂ ਹੋਈ।
-ਕਮਿਊਨਿਟੀ ਦੇ ਸਾਂਝੇ ਪ੍ਰਗੋਰਾਮਾਂ ਵਾਸਤੇ ਸੰਸਥਾਵਾਂ ਤੇ ਕਲੱਬਾਂ ਵਲੋਂ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿੱਚ ਪੀਲ ਸਕੂਲ ਬੋਰਡ ਦੇ ਸਕੂਲਾਂ ਦੀਆਂ ਕਮਰੇ, ਜਿਮ, ਆਡੀਟੋਰੀਅਮ ਬੁੱਕ ਕੀਤੇ ਜਾ ਸਕਦੇ ਹਨ। ਬੋਰਡ ਦੇ ਸੈਕੰਡਰੀ ਸਕੂਲਾਂ ਦੇ ਜਿਮਨੇਜੀਅਮ ਅਗਲੇ ਸਾਲ, 2024 ਦੇ ਜੂਨ ਮਹੀਨੇ ਤੱਕ ਬੁੱਕ ਹੋ ਚੁੱਕੇ ਹਨ। ਮਿਡਲ ਸਕੂਲਾਂ ਦੀਆਂ ਇਮਾਰਤਾਂ ਵਿੱਚ ਕੁਝ ਬੁਕਿੰਗ ਮਿਲ ਸਕਦੀ ਹੈ। ਇਸ ਬਾਰੇ ਹੋਣ ਜਾਣਕਾਰੀ ਇਸ ਵੈਬਸਾਈਟ ਤੋਂ ਮਿਲ਼ ਸਕਦੀ ਹੈ: https://www.peelschools.org/rent-a-facility
-ਅੱਜ 2023 ਦਾ 208ਵਾਂ ਦਿਨ, 27 ਜੁਲਾਈ ਹੈ। ਦੱਖਣੀ ਉਂਟਾਰੀਓ `ਚ ਗਰਮੀ ਜਾਰੀ ਹੈ ਪਰ ਠੰਡਕ ਵਾਸਤੇ ਡੂੰਘੇ, ਤੇਜ਼ ਵਗਦੇ ਪਾਣੀਆਂ ਤੋਂ ਜਰਾ ਬਚ ਕੇ ਰਹਿਣ ਜਰੂਰੀ।