(ਸਤਪਾਲ ਸਿੰਘ ਜੌਹਲ) -ਅੱਜ 2023 ਦਾ 225ਵਾਂ ਦਿਨ, 13 ਅਗਸਤ ਹੈ। 140 ਦਿਨਾਂ ਬਾਅਦ ਇਕ ਹੋਰ ਨਵਾਂ ਸਾਲ ਸ਼ੁਰੂ ਹੋ ਜਾਵੇਗਾ।
-ਸਾਵਣ ਮਹੀਨਾ 32 ਦਿਨਾਂ ਦਾ ਹੈ। ਭਾਦਰੋਂ ਦੀ ਸੰਗਰਾਂਦ 17 ਅਗਸਤ ਨੂੰ ਹੈ। ਮੱਸਿਆ 16 ਅਗਸਤ ਨੂੰ ਅਤੇ ਅਸਮਾਨ ਵਿੱਚ ਵੱਡਾ ਚੰਦ 30 ਅਗਸਤ ਨੂੰ ਦਿਸੇਗਾ।
-ਪੜ੍ਹਾਈ ਵਿੱਚ ਵਿਘਨ ਰੋਕਣ ਲਈ: 5 ਸਤੰਬਰ ਤੋਂ ਘਰਾਂ ਤੋਂ, ਬੱਚਿਆਂ ਨੂੰ ਬਿਨਾ ਸੈੱਲਫੋਨ (ਇੰਟਰਨੈੱਟ ਵਾਲੇ) ਤੋਂ ਸਕੂਲ ਭੇਜਣ ਦਾ ਉਪਰਾਲਾ ਕਰਨਾ। ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿਖੇ ਸਕੂਲਾਂ ਵਿੱਚ ਪੜ੍ਹਾਈ ਵਾਸਤੇ ਬੱਚਿਆਂ ਕੋਲ਼ ਸੈੱਲਫੋਨ ਹੋਣਾ ਜਰੂਰੀ ਨਹੀਂ ਹੈ। ਮਾਪਿਆਂ ਨਾਲ਼ ਸੰਪਰਕ ਕਰਨਾ ਪਵੇ ਤਾਂ ਸਕੂਲਾਂ ਵਿੱਚ ਫੋਨ ਲਾਈਨਾਂ ਮੌਜੂਦ ਹਨ।
-ਜਿਲ੍ਹਾ ਫਿਰੋਜ਼ਪੁਰ ਤੋਂ ਟੋਰਾਂਟੋ ਇਲਾਕੇ ਦੇ ਵਾਸੀ 20 ਅਗਸਤ ਨੂੰ ਆਪਣੀ ਸਲਾਨਾ (18ਵੀਂ) ਪਿਕਨਿਕ ਬਰੈਂਪਟਨ ਵਿਖੇ ਚਿੰਕੂਜੀ ਪਾਰਕ (#3) ਵਿੱਚ ਦਿਨੇ 10 ਤੋਂ 5 ਵਜੇ ਤੱਕ ਮਨਾਉਣਗੇ। ਇਸ ਬਾਰੇ ਹਰਚੰਦ ਸਿੰਘ ਬਾਸੀ ਜੀ ਨਾਲ਼ 437 772 3854 ਅਤੇ ਭਿੰਦਰ ਖੋਸਾ ਨਾਲ਼ 416 450 2434 ਫੋਨ ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਬਰੈਂਪਟਨ ਵਿਖੇ ਵਾਰਡ 9 ਵਿੱਚ ਫਾਦਰ ਟੋਬਿਨ ਨੇੜੇ Moira Creek Dr./Bon Echo trail (ਪਾਰਕ) ਵਲੋਂ ਪੈਦਲ Carberry ਸਕੂਲ ਵਿੱਚ ਜਾਣ ਲਈ ਖਰਾਬ ਰਸਤਾ ਬੀਤੇ ਵੀਰਵਾਰ ਨੂੰ ਬਣਾ ਦਿੱਤਾ ਗਿਆ ਹੈ। ਇਸ ਕਾਰਜ ਵਾਸਤੇ ਸਹਿਯੋਗ ਕਰਨ ਲਈ ਸੰਗਤਾਂ ਦਾ ਧੰਨਵਾਦ।
-ਐਸੋਸੀਏਸ਼ਨ ਆਫ ਸੀਨੀਅਰਜ਼ ਕੱਲਬ (ਬਰੈਪਟਨ) ਵਲੋਂ ਸਲਾਨਾ (6ਵਾਂ) ਕੈਨੇਡਾ ਡੇਅ ਸਮਾਗਮ ਬਰੈਂਪਟਨ `ਚ ਸੇਵ ਮੈਕਸ ਸਾਕਰ ਸੈਂਟਰ (ਸੰਦਲਵੁੱਡ/ਡਿਕਸੀ ਰੋਡ) ਵਿਖੇ 19 ਅਗਸਤ ਨੂੰ 11 ਤੋਂ 4 ਵਜੇ ਤੱਕ ਹੋਵੇਗਾ। ਇਸ ਬਾਰੇ ਜੰਗੀਰ ਸਿੰਘ ਸ੍ਹੈਂਬੀ ਨਾਲ਼ 416 409 0126 ਫੋਨ ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਭਾਰਤ ਦੇ 77ਵੇਂ ਅਜਾਦੀ ਦਿਵਸ ਮੌਕੇ, ਬਰੈਂਪਟਨ ਦੇ ਸਿਟੀ ਹਾਲ ਦੇ ਬਾਹਰ ਤਿਰੰਗਾ ਝੰਡਾ 15 ਅਗਸਤ ਨੂੰ ਦਿਨੇ 3.15 ਵਜੇ ਲਹਿਰਾਇਆ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਲਈ ਸ੍ਰੀ ਪਾਠਕ ਸ਼ੁਕਲਾ ਨਾਲ਼ 416 988 0850 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਬਰੈਂਪਟਨ ਦੀਆਂ ਬੱਸਾਂ ਵਿੱਚ ਸਵਾਰੀਆਂ ਦੀ ਗਹਿਮਾ-ਗਹਿਮੀ ਵਧੀ ਹੋਈ ਹੈ, ਬੱਸਾਂ ਘੱਟ ਹਨ। ਸਵਾਰੀਆਂ ਦੀਆਂ ਆਪਣੀਆਂ ਸ਼ਿਕਾਇਤਾਂ ਹਨ ਪਰ ਬਹੁਤ ਸਾਰੇ ਡਰਾਇਵਰ ਖਰੂਦੀ (ਅੱਖਾਂ/ਉਂਗਲਾਂ ਦਿਖਾਉਣ ਵਾਲੇ/ਵਾਲੀਆਂ) ਸਵਾਰੀਆਂ ਤੋਂ ਵੀ ਬੜੇ ਦੁਖੀ ਹਨ ਅਤੇ ਪੰਜਾਬੀ ਡਰਾਇਵਰ ਅਕਸਰ ਦੱਸਦੇ ਹਨ ਕਿ ਡੰਡਾ ਕੋਲ਼ ਰੱਖਣਾ ਸਮੇਂ ਦੀ ਲੋੜ ਹੈ।
-ਬਰੈਂਪਟਨ ਦੇ ਵਾਰਡ 9 ਵਿੱਚ Upwood Park, ਵਾਰਡ 10 `ਚ Sled Dog Park ਤੇ Morrow Park ਵਿੱਚ ਸੀਨੀਅਰਜ਼ ਕਲੱਬਾਂ (ਪੰਜਾਬੀਆਂ) ਵਲੋਂ ਬੀਤੇ ਕੱਲ੍ਹ ਕੈਨੇਡਾ ਡੇ, ਭਾਰਤ ਦੇ ਅਜਾਦੀ ਦਿਵਸ ਤੇ ਤੀਆਂ ਦੇ ਮੇਲਿਆਂ ਦੀਆਂ ਭਰਪੂਰ ਰੋਣਕਾਂ ਲਗਾਈਆਂ ਗਈਆਂ।