ਸੂਤਰਾਂ ਮੁਤਾਬਿਕ ਕੈਨੇਡੀਅਨ ਸਰਕਾਰ ਨੇ ਹਦਰੀਪ ਸਿੰਘ ਨਿੱਝਰ ਦੀ ਮੌਤ ਦੀ ਕਈ ਮਹੀਨੇ ਚੱਲੀ ਲੰਬੀ ਜਾਂਚ ਵਿੱਚ ਮਨੁੱਖੀ ਅਤੇ ਸਿਗਨਲ ਇੰਟੈਲੀਜੈਂਸ ਇਕੱਠੀ ਕੀਤੀ ਹੈ। ਕੈਨੇਡੀਅਨ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਖ਼ੂਫ਼ੀਆ ਜਾਣਕਾਰੀ ਵਿੱਚ ਕੈਨੇਡਾ ਵਿੱਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਖ਼ੁਦ ਭਾਰਤੀ ਅਧਿਕਾਰੀਆਂ ਦੀ ਗੱਲਬਾਤ ਵੀ ਸ਼ਾਮਲ ਹੈ। ਖ਼ੂਫ਼ੀਆ ਜਾਣਕਾਰੀ ਸਿਰਫ਼ ਕੈਨੇਡਾ ਤੋਂ ਹੀ ਨਹੀਂ ਆਈ। ਕੁਝ ਨੂੰ ਫ਼ਾਈਵ ਆਈਜ਼ ਖ਼ੂਫ਼ੀਆ ਗੱਠਜੋੜ ਦੇ ਇੱਕ ਬੇਨਾਮ ਸਹਿਯੋਗੀ ਦੁਆਰਾ ਪ੍ਰਦਾਨ ਕੀਤਾ ਗਿਆ ਸੀ।
ਫ਼ਾਈਵ ਆਈਜ਼ ਇੱਕ ਖ਼ੂਫ਼ੀਆ ਗੱਠਜੋੜ ਹੈ ਜਿਸ ਵਿਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਕੇ ਅਤੇ ਅਮਰੀਕਾ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀਅਨ ਅਧਿਕਾਰੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਕਰਨ ਲਈ ਕਈ ਮੌਕਿਆਂ ‘ਤੇ ਭਾਰਤ ਗਏ। ਨਿੱਝਰ ਦਾ 18 ਜੂਨ ਨੂੰ ਕਤਲ ਹੋਇਆ ਸੀ ਅਤੇ ਕਥਿਤ ਤੌਰ ‘ਤੇ ਕੈਨੇਡੀਅਨ ਖੂੂਫ਼ੀਆ ਏਜੰਸੀ ਦੁਆਰਾ ਚਿਤਾਵਨੀ ਦਿੱਤੀ ਗਈ ਸੀ ਕਿ ਉਸਦੀ ਜਾਨ ਨੂੰ ਖ਼ਤਰਾ ਸੀ।
ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖ਼ੂਫੀਆ ਸਲਾਹਕਾਰ ਜੋਡੀ ਥੌਮਸ ਅਗਸਤ ਦੇ ਅੱਧ ਵਿੱਚ ਚਾਰ ਦਿਨਾਂ ਲਈ ਭਾਰਤ ਵਿੱਚ ਸੀ ਅਤੇ ਫਿਰ ਇਸ ਮਹੀਨੇ ਉਹ ਪੰਜ ਦਿਨਾਂ ਲਈ ਭਾਰਤ ਵਿਚ ਸੀ।ਇਹ ਪਿਛਲੀ ਫੇਰੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਤਣਾਅਪੂਰਨ ਮੁਲਾਕਾਤ ਵਿਚ ਦਬ ਗਈ। ਕੈਨੇਡੀਅਨ ਸੂਤਰਾਂ ਦਾ ਕਹਿਣਾ ਹੈ ਕਿ, ਬੰਦ ਦਰਵਾਜ਼ਿਆਂ ਦੇ ਪਿੱਛੇ ਪੁੱਛੇ ਜਾਣ ‘ਤੇ, ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਕੇਸ ਦੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ – ਕਿ ਕੈਨੇਡਾ ਦੀ ਧਰਤੀ ‘ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਸਬੂਤ ਹਨ।
ਵੀਰਵਾਰ ਨੂੰ ਟ੍ਰੂਡੋ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਸੀ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਹਾਊਸ ਔਫ਼ ਕੌਮਨਜ਼ ਵਿਚ ਇਨ੍ਹਾਂ ਦੋਸ਼ਾਂ ਨੂੰ ਸਾਂਝਾ ਕਰਨ ਦਾ ਫ਼ੈਸਲਾ … ਹਲਕੇ ਢੰਗ ਨਾਲ ਨਹੀਂ ਕੀਤਾ ਗਿਆ ਸੀ। ਇਹ ਬਹੁਤ ਗੰਭੀਰਤਾ ਨਾਲ ਕੀਤਾ ਗਿਆ ਸੀ। ਕੈਨੇਡੀਅਨ ਸਰਕਾਰ ਨੇ ਆਪਣੇ ਸਬੂਤ ਜਾਰੀ ਨਹੀਂ ਕੀਤੇ ਹਨ ਅਤੇ ਸੁਝਾਅ ਦਿੱਤਾ ਹੈ ਕਿ ਇਹ ਕਿਸੇ ਕਾਨੂੰਨੀ ਪ੍ਰਕਿਰਿਆ ਦੌਰਾਨ ਸਾਹਮਣੇ ਆ ਸਕਦੇ ਹਨ।