ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਅਕਤੂਬਰ ਦੌਰਾਨ 17,500 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ, ਪਰ ਇਸਦੇ ਬਾਵਜੂਦ ਬੇਰੁਜ਼ਗਾਰੀ ਦਰ ਕੁਝ ਉੱਪਰ ਵੱਲ ਨੂੰ ਵਧੀ ਅਤੇ 5.7% ਦਰਜ ਹੋਈ। ਕੰਸਟਰਕਸ਼ਨ ਦੇ ਖੇਤਰ ਵਿਚ 23,000 ਨਵੀਂਆਂ ਨੌਕਰੀਆਂ ਪੈਦਾ ਹੋਈਆਂ ਅਤੇ ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰ ਵਿਚ 21,000 ਨੌਕਰੀਆਂ ਸ਼ਾਮਲ ਹੋਈਆਂ। ਪਰ ਰਿਟੇਲ ਸੈਕਟਰ ਵਿਚ 22,000 ਵਰਕਰਾਂ ਨੇ ਨੌਕਰੀ ਗਵਾਈ ਅਤੇ ਮੈਨੂਫ਼ੈਕਚਰਿੰਗ ਸੈਕਟਰ ਵਿਚ 19,000 ਲੋਕਾਂ ਦੀ ਨੌਕਰੀ ਖ਼ਤਮ ਹੋਈ।
ਕੈਨੇਡੀਅਨ ਅਰਥਚਾਰੇ ਵਿਚ ਨਵੀਆਂ ਨੌਕਰੀਆਂ ਪੈਦਾ ਹੋਣਾ ਬੇਰੁਜ਼ਗਾਰੀ ਦਰ ਨੂੰ 5.7% ਤੱਕ ਪਹੁੰਚਣ ਤੋਂ ਨਹੀਂ ਰੋਕ ਸਕਿਆ। ਪਿਛਲੇ 6 ਮਹੀਨਿਆਂ ਦੌਰਾਨ 4 ਮਹੀਨਿਆਂ ਵਿਚ ਬੇਰੁਜ਼ਗਾਰੀ ਦਰ ਉੱਪਰ ਵੱਲ ਨੂੰ ਗਈ ਹੈ। ਸਤੰਬਰ ਵਿਚ ਕੈਨੇਡਾ ਵਿਚ 64,000 ਨਵੀਆਂ ਨੌਕਰੀਆਂ ਅਤੇ ਅਗਸਤ ਵਿਚ 40,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ।