ਐਲੋਨ ਮਸਕ ਨੇ ਆਪਣੇ AI ਚੈਟਬਾਟ ਦਾ ਐਲਾਨ ਕਰ ਦਿੱਤਾ ਹੈ। ਇਹ ਐਕਸ ਦਾ ਪਹਿਲਾ AI ਟੂਲ ਹੈ ਅਤੇ ਇਸਦਾ ਨਾਂ ‘ਗਰੋਕ’ ਹੈ। ਐਲੋਨ ਮਸਕ ਨੇ ਕਿਹਾ ਹੈ ਕਿ Grok ਦਾ ਐਕਸਾਸ ਅੱਜ ਯਾਨੀ 4 ਨਵੰਬਰ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਇਹ ਫਿਲਹਾਲ ਸਿਰਫ ਪ੍ਰੀਮੀਅਮ ਯੂਜ਼ਰਜ਼ ਲਈ ਹੈ। ਐਲੋਨ ਮਸਕ ਦੇ ਇਕ ਪੋਸਟ ਮੁਤਾਬਕ, Grok ਫਿਲਹਾਲ ਬੀਟਾ ਟੈਸਟਿੰਗ ‘ਚ ਹੈ ਪਰ ਇਹ ਪ੍ਰੀਮੀਅਮ ਪਲੱਸ ਸਬਸਕ੍ਰਾਈਬਰਾਂ ਲਈ ਉਪਲੱਬਧ ਹੈ।
ਕੁਝ ਦਿਨ ਪਹਿਲਾਂ ਹੀ ਪ੍ਰੀਮੀਅਮ ਪਲੱਸ ਪਲਾਨ ਪੇਸ਼ ਕੀਤਾ ਗਿਆ ਹੈ ਜਿਸਦੀ ਕੀਮਤ 16 ਡਾਲਰ ਪ੍ਰਤੀ ਮਹੀਨਾ ਹੈ। ਇਸ ਪਲਾਨ ਤਹਿਕ ਐਕਸ ‘ਤੇ ਐਡ ਫ੍ਰੀ ਅਨੁਭਵ ਮਿਲੇਗਾ। ਮਸਕ ਮੁਤਾਬਕ, Grok ‘ਚ ਖੁਦ ਦੀ ਸਮਝ ਹੈ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਬਹੁਤ ਸਹੀ ਢੰਗ ਨਾਲ ਦੇ ਸਕਦਾ ਹੈ। ਐਲੋਨ ਮਸਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਕੁਝ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ। ਜਿਵੇਂ- ਜੇਕਰ ਤੁਸੀਂ ਇਸ ਤੋਂ ਡਰੱਗ ਬਣਾਉਣ ਦਾ ਤਰੀਕਾ ਪੁੱਛੋਗੇ ਤਾਂ ਇਹ ਜਵਾਬ ਦੇਣ ਤੋਂ ਇਨਕਾਰ ਕਰ ਦੇਵੇਗਾ।
ਇਹ ਟੂਲ ਵੀ ਗੂਗਲ ਬਾਰਡ ਅਤੇ ਚੈਟਜੀਪੀਟੀ ਦੀ ਤਰ੍ਹਾਂ ਇਕ AI ਟੂਲ ਹੈ। Grok, ਐਕਸ ਦਾ ਪਹਿਲਾ ਏ.ਆਈ. ਚੈਟ ਟੂਲ ਹੈ। ਇਹ ਐਕਸ ‘ਤੇ ਸ਼ੇਅਰ ਕੀਤੀਆਂ ਗਈਆਂ ਜਾਣਕਾਰੀਆਂ ਨੂੰ ਰੀਅਲ ਟਾਈਮ ‘ਚ ਐਕਸੈਸ ਕਰ ਸਕਦਾ ਹੈ ਅਤੇ ਯੂਜ਼ਰਜ਼ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ।