ਮੂਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਵਿਟਾਮਿਨ C ਦਾ ਭਰਪੂਰ ਸਰੋਤ ਹੈ। ਜੋ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੂਲੀ ਦੇ ਨਾਲ ਕੁਝ ਭੋਜਨ ਜ਼ਹਿਰ ਵਾਂਗ ਕੰਮ ਕਰਦੇ ਹਨ, ਜੀ ਹਾਂ, ਇਸ ਨਾਲ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਭੋਜਨਾਂ ਬਾਰੇ ਜੋ ਮੂਲੀ ਨਾਲ ਖਾਣ ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਦੁੱਧ
ਮੂਲੀ ਖਾਣ ਦੇ ਤੁਰੰਤ ਬਾਅਦ ਦੁੱਧ ਪੀਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਸੀਨੇ ਵਿੱਚ ਜਲਣ, ਐਸਿਡ ਰਿਫਲਕਸ ਅਤੇ ਪੇਟ ਦਰਦ ਹੋ ਸਕਦਾ ਹੈ। ਤੁਸੀਂ ਇਨ੍ਹਾਂ ਭੋਜਨ ਪਦਾਰਥਾਂ ਦੇ ਸੇਵਨ ਦੇ ਵਿਚਕਾਰ ਕੁਝ ਘੰਟਿਆਂ ਦਾ ਅੰਤਰ ਰੱਖ ਸਕਦੇ ਹੋ, ਜਿਸ ਨਾਲ ਤੁਹਾਡੀ ਸਿਹਤ ‘ਤੇ ਕੋਈ ਅਸਰ ਨਹੀਂ ਪਵੇਗਾ।
ਕਰੇਲਾ
ਮੂਲੀ ਅਤੇ ਕਰੇਲੇ ਨੂੰ ਇਕੱਠੇ ਖਾਣਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਭੋਜਨ ਇਕੱਠੇ ਖਾਣੇ ਦਿਲ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ, ਇਸ ਲਈ ਕਦੇ ਕਰੇਲਾ ਅਤੇ ਮੂਲੀ ਇਕੱਠੇ ਖਾਣ ਦੀ ਗਲਤੀ ਨਾ ਕਰੋ।
ਖੀਰਾ
ਅਕਸਰ ਲੋਕ ਸਲਾਦ ‘ਚ ਖੀਰੇ ਅਤੇ ਮੂਲੀ ਨੂੰ ਇਕੱਠੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰੇ ਅਤੇ ਮੂਲੀ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਕਿਉਂਕਿ ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ, ਜੋ ਵਿਟਾਮਿਨ ਸੀ ਨੂੰ ਸੋਖਣ ਦਾ ਕੰਮ ਕਰਦਾ ਹੈ, ਇਸ ਲਈ ਖੀਰੇ ਅਤੇ ਮੂਲੀ ਨੂੰ ਇਕੱਠੇ ਖਾਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ।
ਚਾਹ
ਚਾਹ ਅਤੇ ਮੂਲੀ ਦਾ ਮਿਸ਼ਰਣ ਸਿਹਤ ਲਈ ਖਤਰਨਾਕ ਹੈ। ਮੂਲੀ ਦੀ ਤਾਸ਼ੀਰ ਠੰਡੀ ਹੁੰਦੀ ਹੈ ਜਦੋਂ ਕਿ ਚਾਹ ਦੀ ਤਾਸ਼ੀਰ ਗਰਮ ਹੁੰਦੀ ਹੈ। ਇਸ ਲਈ ਇਨ੍ਹਾਂ ਦੋਹਾਂ ਦਾ ਸੁਮੇਲ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਸੰਤਰਾ
ਜੇਕਰ ਤੁਸੀਂ ਮੂਲੀ ਖਾਣ ਦੇ ਤੁਰੰਤ ਬਾਅਦ ਸੰਤਰਾ ਖਾਂਦੇ ਹੋ ਤਾਂ ਇਹ ਭੋਜਨ ਮਿਸ਼ਰਣ ਤੁਹਾਡੇ ਲਈ ਜ਼ਹਿਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਤੁਹਾਨੂੰ ਬਦਹਜ਼ਮੀ ਜਾਂ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।