ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਜਦੋਂ ‘ਡੰਕੀ’ ਦਾ ਟਰੇਲਰ ਰਿਲੀਜ਼ ਹੋਇਆ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਫ਼ਿਲਮ ਇੰਨੀ ਸ਼ਾਨਦਾਰ ਹੋਵੇਗੀ। ਪੰਜਾਬ ਦੇ ਇੱਕ ਪਿੰਡ ‘ਚ ਰਹਿੰਦੇ ਕੁਝ ਦੋਸਤ ਲੰਡਨ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਉਨ੍ਹਾਂ ਦੀ ਗਰੀਬੀ ਹਮੇਸ਼ਾ ਲਈ ਹੋ ਜਾਵੇਗੀ। ਫਿਰ ਉਹ ਗੈਰ-ਕਾਨੂੰਨੀ ਢੰਗ ਨਾਲ ‘ਡੌਂਕੀ’ ਲਗਾ ਕੇ ਲੰਡਨ ਜਾਣ ਦਾ ਪਲਾਨ ਬਣਾਉਂਦੇ ਹਨ ਅਤੇ ਫਿਰ ਕੀ ਹੁੰਦਾ ਹੈ, ਇਹ ਸਭ ਦੇਖਣ ਲਈ ਤੁਹਾਨੂੰ ਆਪਣੇ ਨੇੜਲੇ ਸਿਨੇਮਾਘਰ ‘ਚ ਜਾ ਕੇ ਫ਼ਿਲਮ ਦੇਖਣੀ ਪਵੇਗੀ। ਫ਼ਿਲਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ਾਨਦਾਰ ਹੈ। ਪੂਰੀ ਫ਼ਿਲਮ ‘ਚ ਸ਼ਾਹਰੁਖ ਦੇ ਨਾਲ-ਨਾਲ ਬਾਕੀ ਕਿਰਦਾਰਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਿਆ ਹੈ ਅਤੇ ਇਸ ਕਾਰਨ ਫ਼ਿਲਮ ਹੋਰ ਵੀ ਵਧੀਆ ਬਣ ਜਾਂਦੀ ਹੈ।
ਸ਼ਾਹਰੁਖ ਨੇ ਹਮੇਸ਼ਾ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ ਪਰ ਫਿਰ ਵੀ ਕਿੰਗ ਖ਼ਾਨ ਇਸ ਫਿਲਮ ‘ਚ ਵੱਖਰੇ ਹੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਸ਼ਾਹਰੁਖ ਦੀਆਂ ਬੈਸਟ ਫ਼ਿਲਮਾਂ ‘ਚ ਗਿਣਿਆ ਜਾਵੇਗਾ। ਫ਼ਿਲਮ ਦਾ ਇੱਕ-ਇੱਕ ਕਿਰਦਾਰ ਤੁਹਾਡੇ ਦਿਲ ‘ਚ ਉੱਤਰਦਾ ਹੈ। ਇੱਥੇ ਇੱਕ ਜਵਾਨ ਸ਼ਾਹਰੁਖ ਦਿਖਦਾ ਹੈ ਤੇ ਇੱਕ ਬਜ਼ੁਰਗ। ਤਾਪਸੀ ਪੰਨੂੰ ਨੇ ਸ਼ਾਨਦਾਰ ਕੰਮ ਕੀਤਾ ਹੈ। ਵਿੱਕੀ ਕੌਸ਼ਲ ਨੇ ਦਿਖਾਇਆ ਹੈ ਕਿ ਉਹ ਛੋਟੇ ਕਿਰਦਾਰ ਨਾਲ ਵੀ ਵੱਡਾ ਪ੍ਰਭਾਵ ਛੱਡ ਸਕਦਾ ਹੈ।
ਪ੍ਰੀਤਮ ਦਾ ਸੰਗੀਤ ਦਿਲ ਨੂੰ ਛੂਹਣ ਵਾਲਾ ਹੈ। ‘ਕਭੀ ਹਮ ਘਰ ਸੇ’ ਗੀਤ ਫ਼ਿਲਮ ‘ਚ ਜਦੋਂ ਜਦੋਂ ਚੱਲਦਾ ਹੈ। ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਕੁੱਲ ਮਿਲਾ ਕੇ ਇਹ ਸਾਲ 2023 ਦੀ ਬੇਹਤਰੀਨ ਫ਼ਿਲਮ ਹੈ।