ਭੱਤਿਆਂ ਵਿੱਚ ਵਾਧੇ ਤੇ ਜੌਬ ਸਕਿਊਰਿਟੀ ਨੂੰ ਲੈ ਕੇ 500 ਸਿਵਲੀਅਨ ਵਰਕਰਜ਼ ਵੱਲੋਂ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹੜਤਾਲ ਓਨਟਾਰੀਓ ਤੇ ਕਿਊਬਿਕ ਵਿੱਚ ਕੈਨੇਡੀਅਨ ਮਿਲਟਰੀ ਟਿਕਾਣਿਆਂ ਉੱਤੇ ਕੀਤੀ ਜਾ ਰਹੀ ਹੈ। PSAC ਦੇ ਨੈਸ਼ਨਲ ਪ੍ਰੈਜ਼ੀਡੈਂਟ ਕ੍ਰਿਸ ਏਲਵਾਰਡ ਨੇ ਆਖਿਆ ਕਿ ਉਨ੍ਹਾਂ ਦੇ ਮੈਂਬਰਜ਼ ਵੱਲੋਂ ਧਰਨੇ ਦੇਣ ਦਾ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਅਗਰੀਮੈਂਟ ਚਾਹੁੰਦੇ ਹਨ।
ਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਤੇ ਯੂਨੀਅਨ ਆਫ ਨੈਸ਼ਨਲ ਡਿਫੈਂਸ ਇੰਪਲੌਈਜ਼ ਦਾ ਕਹਿਣਾ ਹੈ ਕਿ ਫੈਡਰਲ ਪਬਲਿਕ ਸਰਵਿਸ ਕਰਨ ਵਾਲਿਆਂ ਨੂੰ ਨੌਨ ਪਬਲਿਕ ਫੰਡਜ਼ ਏਜ਼ੰਸੀ ਦੇ ਕਰਮਚਾਰੀਆਂ ਨਾਲੋਂ ਜਿ਼ਆਦਾ ਭੱਤੇ ਮਿਲਦੇ ਹਨ। ਇਸ ਤੋਂ ਇਲਾਵਾ ਸਾਡੇ ਮੈਂਬਰ 2022 ਤੋਂ ਬਿਨਾਂ ਕਿਸੇ ਕਾਂਟਰੈਕਟ ਦੇ ਕੰਮ ਕਰ ਰਹੇ ਹਨ। ਇਸ ਵਰਕਰਜ਼ ਮਿਲਟਰੀ ਮੈਂਬਰਜ਼ ਤੇ ਸੀਨੀਅਰ ਸੈਨਿਕਾਂ ਨੂੰ ਫੂਡ, ਮਨੋਰੰਜਨ ਦੇ ਸਾਧਨ, ਕਮਿਊਨਿਟੀ ਤੇ ਫਾਇਨਾਂਸ਼ੀਅਲ ਪਲੈਨਿੰਗ ਸਰਵਿਸਿਜ਼ ਮੁਹੱਈਆ ਕਰਵਾਉਂਦੇ ਹਨ।