ਅਮਰੀਕਾ ਦੀ ਸਟੇਟ ਨਿਊਜਰਸੀ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਪੜਾਉਣਾ ਲਾਜ਼ਮੀ ਕਰਵਾਇਆ
ਸ੍ਰੀ ਅੰਮ੍ਰਿਤਸਰ ਸਾਹਿਬ 23 ਜਨਵਰੀ: ਨੌਜਵਾਨ ਸਿੱਖ ਚਿੰਤਕ ਕਾਕਾ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਯੂ ਐਸ ਏ ਵੱਲੋਂ ਜ਼ੋ ਆਪਣੀ ਮਿਹਨਤ ਨਾਲ ਨਿਊਜਰਸੀ ਅਮਰੀਕਾ ਵਿਖੇ SR108 ਬਿੱਲ ਸਰਬਸੰਮਤੀ ਨਾਲ ਸਿੱਖਿਆ ਕਮੇਟੀ ਸਟੇਟ ਨਿਊਜਰਸੀ ਤੋਂ ਪਾਸ ਕਰਵਾਇਆ ਅਤੇ ਹੁਣ ਇਸਨੂੰ ਯੂਨਾਈਟਡ ਸਟੇਟ ਸੈਨੇਟ ਆਫਿਸ ਵਿੱਚ ਪਾਸ ਕਰਵਾਇਆ ਜਾਵੇਗਾ, ਜਿਸ ਨਾਲ ਨਿਊ ਜਰਸੀ ਸਟੇਟ ਦੇ ਸਕੂਲਾਂ ਵਿੱਚ ਹੋਰਨਾ ਵਿਸ਼ਿਆਂ ਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਵੀ ਪੜਾਇਆ ਜਾਵੇਗਾ।
ਵੱਡੀ ਪ੍ਰਾਪਤੀ ਲਈ ਨੌਜਵਾਨ ਕਾਕਾ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਛੋਟੀ ਉਮਰ ਵਿੱਚ ਹੀ ਕਾਕਾ ਗੁਰਇੱਕਪ੍ਰੀਤ ਸਿੰਘ ਨੇ ਆਪਣੀ ਕੌਮ ਲਈ ਵੱਡੀ ਪ੍ਰਾਪਤੀ ਕੀਤੀ ਹੈ। ਜਿਸ ਉਪਰਾਲੇ ਨਾਲ ਅਮਰੀਕਾ ਵਿੱਚ ਰਹਿੰਦੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਯੂ ਐਸ ਏ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ.ਮਨਦੀਪ ਸਿੰਘ ਖੁਰਦ ਆਦਿ ਹਾਜ਼ਰ ਸਨ।